ਸੰਘੋਲ, 22 ਜਨਵਰੀ (ਪਰਮਵੀਰ ਸਿੰਘ)-ਪਿੰਡ ਹਰਗਣਾ ਵਿਖੇ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਵਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਏ ਅਹੁਦੇ ਦੀ ਚੋਣ ਕੀਤੀ ਗਈ | ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਊਟੀ 'ਤੇ ਪੁੱਜੇ ਪਰਮਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਅਤੇ ਰਣਵੀਰ ਸਿੰਘ ਮੈਨੇਜਰ ਦੀ ਹਾਜ਼ਰੀ ਵਿਚ ਲੋਕਲ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ | ਜਸਪਾਲ ਸਿੰਘ ਪ੍ਰਧਾਨ ਵਲੋਂ ਮੀਤ ਪ੍ਰਧਾਨ ਅਹੁਦੇ ਲਈ ਕੁਲਵੀਰ ਸਿੰਘ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਮਹਿੰਦਰ ਸਿੰਘ ਕਮੇਟੀ ਮੈਂਬਰ ਵਲੋਂ ਕੀਤੀ ਗਈ ਤੇ ਸਰਬਸੰਮਤੀ ਨਾਲ ਕੁਲਵੀਰ ਸਿੰਘ ਪਿੰਡ ਹਰਗਣਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ |