ਫ਼ਤਹਿਗੜ੍ਹ ਸਾਹਿਬ, 20 ਜਨਵਰੀ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਕੋਟਲਾ ਬਜਵਾੜਾ ਵਿਖੇ ਆਲ ਇੰਡੀਆ ਆਰ.ਐੱਸ.ਐੱਸ ਦੇ 100 ਸਾਲ ਪੂਰੇ ਹੋਣ 'ਤੇ ਰਾਸ਼ਟਰ ਨਿਰਮਾਣ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਧਰਮ ਸੰਮੇਲਨ ਕਰਵਾਇਆ ਗਿਆ | ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਰਾਜ ਬੌਧਿਕ ਪ੍ਰਮੁੱਖ ਗੌਰਵ ਬਾਂਸਲ ਅਤੇ ਪ੍ਰਚਾਰਕ ਐਡਵੋਕੇਟ ਰਾਜ ਕੁਮਾਰ ਮੱਕੜ ਨੇ ਇਸ ਧਾਰਮਿਕ ਸੰਮੇਲਨ ਦੌਰਾਨ ਰਾਸ਼ਟਰ ਨਿਰਮਾਣ, ਮਨੁੱਖਤਾ, ਸਾਂਝੀਵਾਲਤਾ, ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਰੁੱਖਾਂ ਦੀ ਸਾਂਭ ਸੰਭਾਲ ਕਰਨ, ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਤੇ ਪੜ੍ਹਾਈ ਨਾਲ ਜੋੜਨ, ਸੱਚ ਦੇ ਮਾਰਗ 'ਤੇ ਚੱਲ ਕੇ ਭਾਰਤ ਦੇਸ਼ ਨੂੰ ਉੱਨਤੀ, ਖ਼ੁਸ਼ਹਾਲੀ ਅਤੇ ਸੱਭਿਆਚਾਰਕ ਰੂਪ ਵਿਚ ਜਾਗਰੂਕਤਾ ਪੈਦਾ ਕਰਨ ਸਬੰਧੀ ਵਿਚਾਰ ਪੇਸ਼ ਕੀਤੇ | ਇਸ ਸੰਮੇਲਨ ਵਿਚ ਸੰਤ ਬਾਬਾ ਗੁਰਮੀਤ ਸਿੰਘ ਖੇੜਾ ਹੰਸਾਲੀ, ਸੰਤ ਬਾਬਾ ਪ੍ਰਤਾਪ ਸਿੰਘ ਸਾਧੂਗੜ੍ਹ ਨਬੀਪੁਰ, ਰਾਜ ਕੌਰ ਸਾਧੂਗੜ੍ਹ, ਸੰਤ ਬਾਬਾ ਮੇਹਰ ਸਿੰਘ ਕੈਥਲ, ਹਾਅ ਦਾ ਨਾਅਰਾ ਚੇਤਨਾ ਮੰਚ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਸੁਰਿੰਦਰ ਕੌਰ ਅਤੇ ਕਥਾ ਵਾਚਕ ਬਾਬਾ ਪਰਮਜੀਤ ਸਿੰਘ ਭੱਟਮਾਜਰਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਸਿੱਜਦਾ ਕੀਤਾ | ਇਸ ਮੌਕੇ ਡਾ. ਹਰਬੰਸ ਲਾਲ, ਡਾ. ਬਲਵਿੰਦਰ ਸਿੰਘ ਪੱਪੂ ਅਤੇ ਜ਼ਿਲ੍ਹਾ ਲੰਗਰ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਮਹਿਰਾ ਨੇ ਸੰਤਾਂ ਮਹਾਂਪੁਰਖਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਚੀਮਾ, ਪਰਮਜੀਤ ਸਿੰਘ ਚੀਮਾ, ਅਮਰ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ, ਸੁੱਚਾ ਖਾਨ ਮਹਾਦੀਆਂ, ਅਸ਼ੋਕ ਕੁਮਾਰ ਜਿੰਦਲ ਜ਼ਿਲ੍ਹਾ ਸੰਘ ਚਾਲਕ, ਪਰਦੀਪ ਭੱਲਾ, ਗੌਰਵ ਬਾਂਸਲ, ਅਜੀਤ ਕੁਮਾਰ ਸਹਾਇਕ ਜ਼ਿਲ੍ਹਾ ਪ੍ਰਮੁੱਖ, ਪ੍ਰਚਾਰਕ ਦਿੱਤਾ ਗੋਬਿੰਦਗੜ੍ਹ, ਕੇਦਾਰ ਨਾਥ ਕੋਟਲਾ ਡਡਹੇੜੀ, ਗੁਰਦੀਪ ਸਿੰਘ ਭਾਗਨਪੁਰ, ਗੁਰਮੇਲ ਸਿੰਘ ਮਹਿਮੁਦਪੁਰ ਸੋਢੀਆਂ, ਲਖਵੀਰ ਸਿੰਘ, ਪਰਦੀਪ ਗੁਪਤਾ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਕੁਲਵਿੰਦਰ ਸਿੰਘ ਕੋਟਲਾ ਬਜਵਾੜਾ, ਸਤਨਾਮ ਸਿੰਘ ਅੱਤੇਵਾਲੀ, ਕਿ੍ਸ਼ਨ ਪਾਲ ਰਾਣਾ, ਮੇਜਰ ਸਿੰਘ, ਅਮਰੀਕ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਮੱਠੀ, ਪਰਮਜੀਤ ਸਿੰਘ ਮੱਠੀ, ਜਸਪਾਲ ਸਿੰਘ, ਰਾਜ ਕੁਮਾਰ, ਜਗੀਰ ਸਿੰਘ ਬੋਰਾਂ, ਰੁਪਿੰਦਰ ਸਿੰਘ, ਸੰਦੀਪ ਸਿੰਘ ਲਵਲੀ, ਬਲਵਿੰਦਰ ਸਿੰਘ ਗੋਗੀ, ਗੁਰਮੇਲ ਕੌਰ, ਸੁਖਵਿੰਦਰ ਕੌਰ, ਹਰਭਜਨ ਸਿੰਘ ਫ਼ੌਜੀ, ਭਗਵੰਤ ਕੌਰ, ਦਿਲਜੀਤ ਕੌਰ ਬਲੱਗਣ, ਪਲਵਿੰਦਰ ਕੌਰ, ਮੰਗਲ ਸਿੰਘ, ਨਾਹਰ ਸਿੰਘ, ਗੁਰਦੀਪ ਸਿੰਘ ਵੀ ਹਾਜ਼ਰ ਸਨ |