ਫ਼ਤਹਿਗੜ੍ਹ ਸਾਹਿਬ, 20 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਸਾਲਾਨਾ ਕੈਲੰਡਰ 2026 ਸੂਬਾ ਪ੍ਰਧਾਨ ਜਗਦੀਪ ਸਿੰਘ ਅਬੋਹਰ ਅਤੇ ਰਮਨ ਕੁਮਾਰ ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਬਸੀ ਪਠਾਣਾਂ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਗੁਰਤੇਜ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ, ਗੁਰਪਾਲ ਸਿੰਘ ਬਠਿੰਡਾ ਸਾਬਕਾ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਮੋਹਾਲੀ, ਰਾਜਵਿੰਦਰ ਸਿੰਘ ਮੋਹਾਲੀ ਸੂਬਾ ਮੀਤ ਪ੍ਰਧਾਨ, ਲਖਬੀਰ ਸਿੰਘ ਪ੍ਰਧਾਨ ਜ਼ਿਲ੍ਹਾ ਰੋਪੜ, ਤਰਨਜੀਤ ਸਿੰਘ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਰਵਿੰਦਰ ਸਿੰਘ ਸੀਨੀਅਰ ਆਡੀਟਰ, ਬੈਂਕ ਤੋਂ ਰਣਧੀਰ ਗਰਗ ਸੀਨੀਅਰ ਮੈਨੇਜਰ ਤੇ ਰਾਜੇਸ਼ ਕੁਮਾਰ ਸਿੰਗਲਾ, ਇਫਕੋ ਤੋਂ ਹਿਮਾਂਸ਼ੂ ਜੈਨ, ਮਿਫਕੋ ਤੋਂ ਐੱਸ.ਪੀ. ਸ਼ਰਮਾ, ਗਗਨ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲ੍ਹਾ, ਲਖਵੀਰ ਸਿੰਘ ਡਡਹੇੜੀ ਜ਼ਿਲ੍ਹਾ ਪ੍ਰਧਾਨ ਤੇ ਨਰਿੰਦਰ ਸਿੰਘ ਮਾਵੀ ਜਨਰਲ ਸਕੱਤਰ ਨੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਅਹੁਦੇਦਾਰ, ਮਹਿਕਮੇ ਦੇ ਅਫ਼ਸਰਾਂ ਅਤੇ ਸਹਿਕਾਰੀ ਅਦਾਰਿਆਂ ਦੇ ਅਫ਼ਸਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਬਸੀ ਪਠਾਣਾਂ, ਦਲਜੀਤ ਸਿੰਘ ਬਲਾਕ ਪ੍ਰਧਾਨ ਅਮਲੋਹ, ਦਲਬੀਰ ਸਿੰਘ ਬਲਾਕ ਪ੍ਰਧਾਨ ਖੇੜਾ, ਲਖਬੀਰ ਸਿੰਘ ਬਧੌਛੀ ਬਲਾਕ ਪ੍ਰਧਾਨ ਸਰਹਿੰਦ, ਗੁਰਵਿੰਦਰ ਸਿੰਘ ਬਡਲਾ ਬਲਾਕ ਪ੍ਰਧਾਨ ਖਮਾਣੋਂ, ਅਮਨਦੀਪ ਸਿੰਘ ਉੱਚਾ ਰਿਉਣਾ, ਗੁਰਵਿੰਦਰ ਸਿੰਘ ਜੈ ਸਿੰਘ ਵਾਲਾ, ਅਵਤਾਰ ਸਿੰਘ ਪੋਹਲੋ ਮਾਜਰਾ, ਨਾਨਕ ਸਿੰਘ ਅਲੀਪੁਰ ਸੌਂਢੀਆਂ, ਜਸਵੀਰ ਸਿੰਘ ਜੱਸਾ, ਬੀਰਦਵਿੰਦਰ ਸਿੰਘ ਮੱਠੀ, ਸੰਦੀਪ ਸਿੰਘ ਸਲੇਮਪੁਰ, ਜਸਵੀਰ ਸਿੰਘ ਬਦੀਨਪੁਰ, ਹਰਪਾਲ ਸਿੰਘ ਹਰੀਪੁਰ, ਅੰਮਿ੍ਤਪਾਲ ਸਿੰਘ ਖਨਿਆਣ, ਕਮਿਕਰ ਸਿੰਘ ਨਿਊਆਂ, ਸੁਖਵੰਤ ਸਿੰਘ ਘੁਟੀਂਡ, ਗੁਰਤੇਜ ਸਿੰਘ ਸੌਂਟੀ, ਸੁਰਿੰਦਰ ਸਿੰਘ ਮਾਜਰੀ ਕਿਸ਼ਨੇ ਵਾਲੀ, ਅਮਰਜੀਤ ਸਿੰਘ ਵਜੀਦਪੁਰ, ਜਤਿੰਦਰ ਸਿੰਘ ਕਲੌਂਦੀ, ਜਸਪਾਲ ਸਿੰਘ ਬਾਸੀਆਂ, ਗੁਰਿੰਦਰ ਸਿੰਘ ਕੋਟਲਾ ਪੀਰ ਜੈਨ, ਜੁਝਾਰ ਸਿੰਘ ਭਗੜਾਣਾ, ਇੰਦਰਜੀਤ ਸਿੰਘ ਬਰਵਾਲੀ, ਅਭੇਵੀਰ ਸਿੰਘ ਸੰਘੋਲ, ਗੁਣਤਾਸ਼ ਸਿੰਘ ਨੰਦਪੁਰ ਕਲੌੜ, ਹੁਸਨਪ੍ਰੀਤ ਸਿੰਘ ਮੁੱਲਾਂਪੁਰ, ਦਲਜਿੰਦਰ ਸਿੰਘ ਦਾਦੂ ਮਾਜਰਾ, ਗੁਰਸੇਵਕ ਸਿੰਘ ਹੈਬਤਪੁਰ ਵੀ ਹਾਜ਼ਰ ਸਨ |