28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਰਕਾਰ ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀ ਚਾਲ ਚੱਲ ਰਹੀ ਹੈ-ਭਾਈ ਰਿਆ

ਅਜੀਤ ਡੈਸਕ 04-01-2026
ਖਮਾਣੋਂ, 3 ਜਨਵਰੀ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਕੇ ਜਿੱਥੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਸਿੱਧਾ ਦਖ਼ਲ ਦੇ ਰਹੀ ਹੈ ,ਉੱਥੇ ਹੀ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਵੀ ਚਾਲ ਚੱਲ ਰਹੀ ਹੈ | ਇਹ ਸ਼ਬਦਾਂ ਦਾ ਪ੍ਰਗਟਾਵਾਂ ਭਾਈ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਤੇ ਮੈਬਰ ਸ਼੍ਰੋਮਣੀ ਕਮੇਟੀ ਨੇ ਖਮਾਣੋਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਕੋਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਲੋਕਾਂ ਕੋਲ ਜਾਣ ਲਈ ਕੋਈ ਢੁਕਵਾਂ ਏਜੰਡਾ ਨਹੀਂ ਹੈ | ਇਸ ਲਈ ਇਸ ਮਾਮਲੇ ਨੂੰ ਤੁੱਲ ਦੇ ਕੇ ਲੋਕਾਂ 'ਚ ਜਾਣ ਦਾ ਜੋ ਸਰਕਾਰ ਨੇ ਝੂਠਾ ਜਾਲ ਬੁਣਿਆ ਹੈ,ਇਹ ਵੀ ਆਉਣ ਵਾਲੇ ਸਮੇਂ 'ਚ ਪੁੱਠਾ ਪੈਦਾ ਨਜ਼ਰ ਆਵੇਗਾ | ਉਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਇਕ ਅਪੀਲ ਰੂਪੀ ਅਮਲ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਅਜਿਹੇ ਮਾਮਲੇ 'ਚ ਰਾਜਨੀਤੀ ਕਰਨ ਵਾਲੇ ਦਾ ਹਾਲ ਹਮੇਸ਼ਾ ਮਾੜਾ ਹੋਇਆ ਹੈ | ਜਿਸ ਦੀਆਂ ਸਿੱਖ ਇਤਿਹਾਸ 'ਚ ਅਨੇਕਾਂ ਉਦਾਹਰਨਾਂ ਦੇਖਣ, ਪੜ੍ਹਨ ਨੂੰ ਮਿਲਦੀਆਂ ਹਨ, ਇਸ ਲਈ ਅਜਿਹੇ ਮਸਲੇ 'ਚ ਰਾਜਨੀਤੀ ਨਾ
ਪਿਛਲੀ ਖ਼ਬਰ ਮਾਤਾ ਸਾਵਿੱਤਰੀਬਾਈ ਫੂਲੇ ਦੇ ਜਨਮ ਦਿਨ 'ਤੇ ਇਨਾਮੀ ਪ੍ਰਤੀਯੋਗਤਾ ਕਰਵਾਈ ਜਾਵੇਗੀ-ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਅਗਲੀ ਖ਼ਬਰ ਨਵੇਂ ਸਾਲ ਮੌਕੇ 'ਆਪ' ਨੇਤਾ ਬੌਬੀ ਅਤੇ ਕੌਂਸਲਰ ਵਰਮਾ ਨੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।