30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਟਿਕਟ ਲਈ ਪੰਜ ਪ੍ਰਮੁੱਖ ਦਾਅਵੇਦਾਰ

ਬੀਣੇਵਾਲ,29 ਨਵੰਬਰ (ਬੈਜ ਚੌਧਰੀ)- ਬੇਸ਼ੱਕ ਕਾਂਗਰਸ ਪਾਰਟੀ ਨੇ ਅਜੇ ਤਕ ਵੱਖ ਵੱਖ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਪਰ ਫਿਰ ਵੀ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਪੰਜ ਆਗੂ ਭੱਜ-ਦੌੜ ਕਰ ਰਹੇ ਦੱਸੇ ਜਾਂਦੇ ਹਨ। ਇਨ੍ਹਾਂ ਆਗੂਆਂ ਦੀ ਗਲ ਕਰੀਏ ਤਾਂ ਅਮਰਪ੍ਰੀਤ ਸਿੰਘ ਲਾਲੀ ਟਿਕਟ ਦੀ ਦੌੜ ਵਿਚ ਹਾਲ ਦੀ ਘੜੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 5 ਤੋਂ 30-11-2026
ਬੀਣੇਵਾਲ,29 ਨਵੰਬਰ (ਬੈਜ ਚੌਧਰੀ)- ਬੇਸ਼ੱਕ ਕਾਂਗਰਸ ਪਾਰਟੀ ਨੇ ਅਜੇ ਤਕ ਵੱਖ ਵੱਖ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਪਰ ਫਿਰ ਵੀ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਪੰਜ ਆਗੂ ਭੱਜ-ਦੌੜ ਕਰ ਰਹੇ ਦੱਸੇ ਜਾਂਦੇ ਹਨ। ਇਨ੍ਹਾਂ ਆਗੂਆਂ ਦੀ ਗਲ ਕਰੀਏ ਤਾਂ ਅਮਰਪ੍ਰੀਤ ਸਿੰਘ ਲਾਲੀ ਟਿਕਟ ਦੀ ਦੌੜ ਵਿਚ ਹਾਲ ਦੀ ਘੜੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਅਮਰਪ੍ਰੀਤ ਸਿੰਘ ਲਾਲੀ ਯੂਥ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ, ਕੁਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਇਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਨ। ਲਾਲੀ ਕਾਂਗਰਸ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਇੰਚਾਰਜ ਵੀ ਰਹਿ ਚੁੱਕੇ ਹਨ ਅਤੇ ਲਾਲੀ ਦੀ ਕਾਂਗਰਸ ਹਾਈ ਕਮਾਨ ਵਿਚ ਵੀ ਚੰਗੀ ਪੈਠ ਦੱਸੀ ਜਾਂਦੀ ਹੈ। ਅਮਰਪ੍ਰੀਤ ਸਿੰਘ ਲਾਲੀ ਸਾਲ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਲੋਕਾਂ ਨਾਲ ਸੰਪਰਕ ਕਰਕੇ ਹਰ ਸੁਖ ਦੁੱਖ ਵਿਚ ਸ਼ਰੀਕ ਹੁੰਦੇ ਆ ਰਹੇ ਹਨ ਤੇ ਇਲਾਕੇ ਦੇ ਮੁੱਦੇ ਵੀ ਚੁੱਕ ਰਹੇ ਹਨ। ਦੂਸਰੇ ਉਮੀਦਵਾਰ ਪੰਕਜ ਕਿਰਪਾਲ ਮੈਂਬਰ ਪੀ.ਪੀ.ਸੀ. ਸੀ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਸਾਬਕਾ ਚ ੇਅਰਮੈਨ ਅਤੇ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਹਨ। ਪੰਕਜ ਲੰਬੇ ਸਮੇਂ ਤੋ ਕਾਂਗਰਸ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਦੀ ਪਤਨੀ ਕੌਂਸਲਰ ਤੇ ਪੁੱਤਰ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੱਸੇ ਜਾਂਦੇ ਹਨ। ਪੰਕਜ ਕਿਰਪਾਲ ਅਮੇਠੀ ਤੋਂ ਮੈਂਬਰ ਲੋਕ ਸਭਾ ਕਿਸ਼ੋਰੀ ਲਾਲ ਸ਼ਰਮਾ ਦੇ ਨਜ਼ਦੀਕੀਆਂ ਵਿਚ ਗਿਣੇ ਜਾਂਦੇ ਹਨ। ਇਕ ਹੋਰ ਉਮੀਦਵਾਰ ਲਵ ਕੁਮਾਰ ਗੋਲਡੀ ਦੋ ਵਾਰ ਗੜ੍ਹਸ਼ੰਕਰ ਹਲਕੇ ਤੋਂ 2004 ਉਪ ਚੋਣ ਅਤੇ 2007 ਵਿਚ ਵਿਧਾਇਕ ਰਹਿ ਚੁੱਕੇ ਹਨ ਤੇ ਲਗਾਤਾਰ ਦੋ ਵਾਰੀ ਕਾਂਗਰਸ ਦੀ ਟਿਕਟ ਤੇ 2012 ਅਤੇ 2017 ਵਿਚ ਚੋਣ ਹਾਰ ਚੁੱਕੇ ਹਨ। 2024 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਵਿਚ ਵਾਪਸੀ ਕਰ ਚੁੱਕੇ ਹਨ। ਗੋਲਡੀ ਦੀ ਪਾਰਟੀ ਹਾਈ ਕਮਾਨ ਵਿਚ ਵੀ ਚੰਗੀ ਪਹਿਚਾਣ ਦੱਸੀ ਜਾਂਦੀ ਹੈ। ਗੋਲਡੀ ਦਾ ਰਿਸ਼ਤੇਦਾਰ (ਭੂਆ ਦਾ ਲੜਕਾ) ਮੁਕੇਸ਼ ਅਗਨੀਹੋਤਰੀ ਹਿਮਾਚਲ ਪ੍ਰਦੇਸ਼ ਦਾ ਉਪ ਮੁੱਖ ਮੰਤਰੀ ਵੀ ਹੈ। ਇਸ ਤੋਂ ਇਲਾਵਾ ਜਸਵੀਰ ਸਿੰਘ ਪੁਰਖੋਵਾਲ ਵੀ ਕਾਂਗਰਸ ਪਾਰਟੀ ਦੀ ਟਿਕਟ ਲਈ ਕੋਸ਼ਿਸ਼ ਕਰ ਰਹੇ ਦੱਸੇ ਜਾਂਦੇ ਹਨ ਅਤੇ ਲਗਾਤਾਰ ਆਪਣੇ ਸਾਥੀਆਂ ਨਾਲ ਸੰਪਰਕ ਵਿਚ ਹਨ। ਇਸ ਤੋਂ ਇਲਾਵਾ ਇੱਕ ਹੋਰ ਆਗੂ ਗੁਰਤੇਜ ਸਿੰਘ ਪੰਨੂੰ ਵੀ ਟਿਕਟ ਦੀ ਦੌੜ ਵਿਚ ਸ਼ਾਮਲ ਦੱਸਿਆ ਜਾਂਦਾ ਹੈ। ਪੰਨੂੰ ਦਾ ਸਬੰਧ ਜ਼ਿਲ੍ਹਾ ਤਰਨ ਤਾਰਨ ਨਾਲ ਦੱਸਿਆ ਜਾਂਦਾ ਹੈ ਅਤੇ ਪੰਨੂੰ ਅੱਜ ਕੱਲ੍ਹ ਚੰਡੀਗੜ੍ਹ ਵਿਚ ਸੈਟਲ ਹੈ। ਪੰਨੂੰ ਪਿਛਲੇ ਕੁੱਝ ਸਮੇਂ ਤੋਂ ਗੜ੍ਹਸ਼ੰਕਰ ਵਿਚ ਸਰਗਰਮ ਹਨ ਅਤੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦਾ ਸਾਬਕਾ ਚੇਅਰਮੈਨ ਵੀ ਦੱਸਿਆ ਜਾਂਦਾ ਹੈ। ਇਨ੍ਹਾਂ ਤੋਂ ਵਗੈਰ ਕੁੱਝ ਹੋਰ ਆਗੂ ਸੋਸ਼ਲ ਮੀਡੀਆ ਵਿਚ ਟਿਕਟ ਦੀਆਂ ਦਾਅਵੇਦਾਰੀਆਂ ਤਾਂ ਜ਼ਰੂਰ ਕਰਦੇ ਆਮ ਦੇਖੇ ਜਾ ਸਕਦੇ ਹਨ। ਪਰ ਉਨ੍ਹਾਂ ਦਾ ਗੜ੍ਹਸ਼ੰਕਰ ਵਿਚ ਕੋਈ ਰਾਜਨੀਤਿਕ ਵਜੂਦ ਦਿਖਾਈ ਨਹੀਂ ਦੇ ਰਿਹਾ।
ਪਿਛਲੀ ਖ਼ਬਰ ਸੜੋਆ ਵਾਇਆ ਦਿਆਲਾ ਤੇ ਮਹਿੰਦਪੁਰ ਸੜਕ ’ਚ ਥਾਂ-ਥਾਂ ਪਏ ਟੋਏ ਅਗਲੀ ਖ਼ਬਰ ਸਰਕਾਰੀ ਜੰਗਲ ’ਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਦਿਆਂ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।