29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ -ਪਰਮਜੀਤ ਸਿੰਘ

ਮੁਕੰਦਪੁਰ, 28 ਨਵੰਬਰ (ਅਮਰੀਕ ਸਿੰਘ ਢੀਂਡਸਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਬੰਗਾ ਤੋਂ ਸੰਭਾਵੀ ਉੁਮੀਦਵਾਰ ਪਰਮਜੀਤ ਸਿੰਘ ਨੇ ਪਿੰਡ ਸਰਹਾਲ ਕਾਜ਼ੀਆਂ ਵਿੱਚ ਪਬਲਿਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਨਸ਼ਾ, ਗੈਂਗਸਟਰਬਾਦ, ਲੁੱਟਾਂ-ਖੋਹਾਂ ਸ਼ਰੇਆਮ ਹੋ ਗਏ ਹਨ।

ਅਜੀਤ ਡੈਸਕ 29-11-2026
ਮੁਕੰਦਪੁਰ, 28 ਨਵੰਬਰ (ਅਮਰੀਕ ਸਿੰਘ ਢੀਂਡਸਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਬੰਗਾ ਤੋਂ ਸੰਭਾਵੀ ਉੁਮੀਦਵਾਰ ਪਰਮਜੀਤ ਸਿੰਘ ਨੇ ਪਿੰਡ ਸਰਹਾਲ ਕਾਜ਼ੀਆਂ ਵਿੱਚ ਪਬਲਿਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਨਸ਼ਾ, ਗੈਂਗਸਟਰਬਾਦ, ਲੁੱਟਾਂ-ਖੋਹਾਂ ਸ਼ਰੇਆਮ ਹੋ ਗਏ ਹਨ। ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ। ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਤੇ ਮੁਲਾਜਮਾਂ ਤੇ ਵਿਦਿਆਰਥੀਆਂ ਤੇ ਡੰਡੇ ਵਰਾਏ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਅੱਜ ਆਪਣਾ ਬਣਦਾ ਡੀ.ਏ ਲੈਣ ਲਈ ਅਦਾਲਤ ਵਿੱਚ ਲੜਾਈ ਲੜ ਰਿਹਾ ਹੈ। ਉਹਨਾਂ ਕਿਹਾ ਕਿ ਇਹ 78 ਸਾਲ ਦੀ ਆਜ਼ਾਦੀ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਮੁਲਾਜ਼ਮ ਵਰਗ ਨੂੰ ਕੋਰਟਾਂ ਤੱਕ ਜਾਣ ਲਈ ਮਜਬੂਰ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬੇਸਬਰੀ ਦੇ ਨਾਲ ਚੋਣ ਜਾਬਤੇ ਦੀ ਉਡੀਕ ਕਰ ਰਹੇ ਹਨ ਅਤੇ ਇਨਾਂ ਦਾ ਸੁਪੜਾ ਸਾਫ ਕਰ ਦੇਣਗੇ। ਇਸ ਮੌਕੇ ਹਰਬੰਸ ਕੌਰ ਸੈਂਪਲੇ ਸਾਬਕਾ ਸਰਪੰਚ, ਸੁਰਿੰਦਰ ਕੌਰ ਸਾਬਕਾ ਪੰਚ, ਸੁਰਿੰਦਰ ਕੁਮਾਰ ਚੱਢਾ ਐਨ.ਆਰ.ਆਈ ਨੰਬਰਦਾਰ, ਸੋਡੀ ਰਾਮ ਸਾਬਕਾ ਪੰਚ ਨੂਰਪੁਰ, ਬਲਵੀਰ ਸਿੰਘ ਸਾਬਕਾ ਸਰਪੰਚ ਖਾਨਖਾਨਾ, ਕਮਲੇਸ਼ ਰਾਣੀ ਸਾਬਕਾ ਸਰਪੰਚ ਲੰਗੇਰੀ, ਜਸਵੀਰ ਸੈਂਪਲੇ ਸੇਵਾਮੁਕਤ ਪ੍ਰਿੰਸੀਪਲ, ਹਰਬਲਾਸ ਸੇਵਾਮੁਕਤ ਪ੍ਰਿੰਸੀਪਲ, ਪਰਮਜੀਤ ਸਿੰਘ ਸੇਵਾਮੁਕਤ ਲੈਕਚਰਾਰ, ਰਵਿੰਦਰ ਕੁਮਾਰ, ਜੋਗਿੰਦਰ ਰਾਮ, ਕੁਲਦੀਪ ਸਿੰਘ ਸਾਬਕਾ ਪੰਚ, ਧੀਰਜ ਕਾਰਾ, ਰਾਜ ਕੁਮਾਰ ਅੰਸਲ, ਅਵਤਾਰ ਚੰਦ ਸੁਮਨ, ਗੁਰਮੁਖ ਸਿੰਘ, ਰਮਨ ਕੁਮਾਰ, ਸੁਰਿੰਦਰ ਪਾਲ ਭੁੱਟੋ, ਸੁਰਜੀਤ ਸਿੰਘ ਪਹਿਲਵਾਨ, ਸੁਖਜੀਤ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਅੰਬੇਡਕਰ ਨਗਰ ਰੱਤੇਵਾਲ ਦੀ ਢਿੱਲੀ ਕਾਰਗੁਜ਼ਾਰੀ ਅਗਲੀ ਖ਼ਬਰ ਮੋਗਾ ਵਿਖੇ ‘ਆਪ’ ਦੀ ਰੈਲੀ ਦੇ ਇਕੱਠ ਨੂੰ ਦੇਖ ਕੇ ਵਿਰੋਧੀਆਂ ਦੀ ਉੱਡੀ ਨੀਂਦ-ਸੰਤੋਸ਼ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।