ਗੰਨੇ ਦਾ ਬਕਾਇਆ ਪੈਸਾ ਨਾ ਮਿਲਣ ’ਤੇ ਫਗਵਾੜਾ ਮਿੱਲ ਅੱਗੇ ਕਿਸਾਨਾਂ ਵਲੋਂ ਧਰਨਾ 26 ਨੂੰ
ਬਹਿਰਾਮ, 22 ਨਵੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ ਗੰਨਾ ਮਿੱਲ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਨਾ ਕਰਨ ’ਤੇ ਕਿਸਾਨਾਂ ਵਲੋਂ ਮਿੱਲ੍ਹ ਅੱਗੇ 26 ਨਵੰਬਰ ਦਿਨ ਵੀਰਵਾਰ ਨੂੰ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਬਲਜਿੰਦਰ ਸਿੰਘ ਚੱਕਮੰਡੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇਥੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਿੱਤੀ।
ਅਜੀਤ ਡੈਸਕ
23-11-2026