14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਰੈਲ ਮਾਜਰਾ ਦੀ ਧੀ ਦਿਲਜੋਤ ਕੌਰ ਦਾ ਫਲੈਕਸ ਤੋੜਨ ਦੀ ਤੇਜੀ ਮਾਂਗਟ ਨੇ ਕੀਤੀ ਸਖ਼ਤ ਨਿਖੇਧੀ

ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਮਾਜਰਾ ਦੀ ਹੋਣਹਾਰ ਧੀ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ‘ਤੇ ਪਿੰਡ ਦੀ ਧੀ ਦਾ ਹੌਸਲਾ ਵਧਾਉਣ ਅਤੇ ਉਸ ਦੀ ਮਿਹਨਤ ਨੂੰ ਸਨਮਾਨ ਦੇਣ ਲਈ ਪਿੰਡ ਵਿੱਚ ਫਲੈਕਸ ਲਗਾਇਆ ਗਿਆ ਸੀ।

ਅਜੀਤ ਡੈਸਕ 15-11-2026
ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਮਾਜਰਾ ਦੀ ਹੋਣਹਾਰ ਧੀ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ‘ਤੇ ਪਿੰਡ ਦੀ ਧੀ ਦਾ ਹੌਸਲਾ ਵਧਾਉਣ ਅਤੇ ਉਸ ਦੀ ਮਿਹਨਤ ਨੂੰ ਸਨਮਾਨ ਦੇਣ ਲਈ ਪਿੰਡ ਵਿੱਚ ਫਲੈਕਸ ਲਗਾਇਆ ਗਿਆ ਸੀ। ਪਰ ਬੜੇ ਅਫ਼ਸੋਸ ਅਤੇ ਸ਼ਰਮ ਦੀ ਗੱਲ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਫਲੈਕਸ ਨੂੰ ਤੋੜ ਦਿੱਤਾ ਗਿਆ। ਇਹ ਸਿਰਫ਼ ਇੱਕ ਫਲੈਕਸ ਨਹੀਂ ਤੋੜਿਆ ਗਿਆ, ਸਗੋਂ ਇੱਕ ਮਿਹਨਤੀ ਧੀ ਦੀ ਪ੍ਰਾਪਤੀ ਅਤੇ ਉਸਦਾ ਹੌਸਲਾ ਵਧਾਉਣ ਵਾਲੀ ਸੋਚ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਪਾਰਟੀ ਮਿਸਲ ਸਤਲੁਜ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਤੇਜੀ ਮਾਂਗਟ ਨੇ ਅਜਿਹੀ ਘਟੀਆ ਮਾਨਸਿਕਤਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਧੀ ਦੀ ਪ੍ਰਾਪਤੀ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸਦਾ ਅਪਮਾਨ ਵੀ ਨਾ ਕਰੋ। ਤੇਜੀ ਮਾਂਗਟ ਨੇ ਕਿਹਾ ਕਿ ਫਲੈਕਸ ਤੋੜਣ ਨਾਲ ਕਿਸੇ ਧੀ ਦੀ ਪ੍ਰਾਪਤੀ ਨਹੀਂ ਮਿਟਦੀ, ਉਸਦੀ ਮਿਹਨਤ ਨਹੀਂ ਮਿਟਦੀ ਅਤੇ ਨਾ ਹੀ ਉਸਦੇ ਮਾਪਿਆਂ ਦਾ ਮਾਣ ਘਟਦਾ ਹੈ। ਦਿਲਜੋਤ ਕੌਰ ਦੀ ਪ੍ਰਾਪਤੀ ਜਿਉਂ ਦੀ ਤਿਉਂ ਕਾਇਮ ਹੈ ਅਤੇ ਰਹੇਗੀ।
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਆਸਰੋਂ ਹਾਈਟੈੱਕ ਨਾਕੇ ’ਤੇ ਪੁਲਿਸ ਦੀ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।