ਪੀਰ ਨੌਗੱਜਾ ਗੁਣਾਚੌਰ ਵਿਖੇ ਸਾਲਾਨਾ ਜੋੜ ਮੇਲਾ ਅੱਜ
ਬੰਗਾ, 11 ਨਵੰਬਰ (ਕਰਮ ਲਧਾਣਾ)-ਦਰਬਾਰ ਦਰਗਾਹ ਹਰਜਤ ਬਾਬਾ ਨੌਗੱਜਾ ਪੀਰ ਗੁਣਾਚੌਰ ਵਿਖੇ ਬਾਬਾ ਸੰਤ ਰਾਮ ਦੀ ਯਾਦ ਨੂੰ ਸਮਰਪਿਤ 10ਵਾਂ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀਨਸ਼ੀਨ ਸਾਈਂ ਪਵਨ ਸ਼ਾਹ ਵਿਰਦੀ ਦੀ ਰਹਿਨੁਮਾਈ ਹੇਠ 12 ਨਵੰਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਸਾਈਂ ਪਵਨ ਸ਼ਾਹ ਵਿਰਦੀ ਨੇ ਦੱਸਿਆ ਕਿ ਇਸੇ ਦਿਨ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਬਾਅਦ ਵਿੱਚ ਵਿਸ਼ਾਲ ਬ੍ਰਦਰਜ਼ ਕਵਾਲੀ ਪਾਰਟੀ ਬੰਗਾ ਵਲੋਂ ਕਵਾਲੀਆ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਅਜੀਤ ਡੈਸਕ
12-11-2026