ਦੀਵਾਲੀ ਦੇ ਤਿਉਹਾਰ ’ਤੇ ਕਾਠਗੜ੍ਹ ਬਾਜ਼ਾਰ ’ਚ ਰੌਣਕਾਂ
ਰੱਤੇਵਾਲ, 9 ਨਵੰਬਰ (ਅਸ਼ੋਕ ਕੁਮਾਰ ਲੀਲ)-ਹਰ ਸਾਲ ਦੀ ਤਰਾਂ ਦੀਵਾਲੀ ਦੇ ਤਿਉਹਾਰ ਮੌਕੇ ਇਲਾਕਾ ਭਰ ਤੋਂ ਗਾਹਕਾਂ ਨੇ ਕਸਬਾ ਕਾਠਗੜ੍ਹ ਦੇ ਬਾਜ਼ਾਰ ’ਚ ਖਰੀਦੋਂ-ਫਰੋਖਤ ਕਰਕੇ ਬਜ਼ਾਰ ਦੀ ਰੌਣਕ ਨੂੰ ਵਧਾਇਆ। ਲਵਲੀ ਇਲੈਕਟ੍ਰਾਨਿਕ ਕਾਠਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਤਿਹਾਸਕ ਬੰਦੀ ਛੋੜ ਤੇ ਦੀਵਾਲੀ ਦੇ ਤਿਉਹਾਰ ’ਤੇ ਦੁਕਾਨਦਾਰਾਂ ਨੇ ਬਾਜ਼ਾਰ ਨੂੰ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ।
ਅਜੀਤ ਡੈਸਕ
10-11-2026