ਬਹਿਰਾਮ ਦਾ ਨਵਾਂ ਪੁਲ ਬਣਿਆ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ, ਪ੍ਰਸ਼ਾਸਨ ਬੇ-ਖਬਰ
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ) - ਪਿਛਲੇ ਕਾਫੀ ਲੰਮੇ ਸਮੇਂ ਤੋਂ ਮੁੱਖ ਮਾਰਗ ਬਹਿਰਾਮ ਵਿਖੇ ਜੋ ਪੁਲ ਬਣ ਰਿਹਾ ਹੈ ਉਸ ਬਾਰੇ ਸਰਕਾਰ, ਪ੍ਰਸ਼ਾਸ਼ਨ ਬੇਖਬਰ ਲੱਗ ਰਿਹਾ ਹੈ। ਜਿਸ ਤੋਂ ਪੂਰਬ-ਪੱਛਮ, ਦੱਖਣ-ਉੱਤਰ ਵੱਲ ਆਉਣ ਜਾਣ ਲਈ ਕੋਈ ਸੇਫਟੀ ਲਾਈਟਾਂ ਦਾ ਪ੍ਰਬੰਧ ਨਹੀਂ ਹੈ।
ਬਹਿਰਾਮ, 7 ਨਵੰਬਰ (ਨਛੱਤਰ ਸਿੰਘ ਬਹਿਰਾਮ) - ਪਿਛਲੇ ਕਾਫੀ ਲੰਮੇ ਸਮੇਂ ਤੋਂ ਮੁੱਖ ਮਾਰਗ ਬਹਿਰਾਮ ਵਿਖੇ ਜੋ ਪੁਲ ਬਣ ਰਿਹਾ ਹੈ ਉਸ ਬਾਰੇ ਸਰਕਾਰ, ਪ੍ਰਸ਼ਾਸ਼ਨ ਬੇਖਬਰ ਲੱਗ ਰਿਹਾ ਹੈ। ਜਿਸ ਤੋਂ ਪੂਰਬ-ਪੱਛਮ, ਦੱਖਣ-ਉੱਤਰ ਵੱਲ ਆਉਣ ਜਾਣ ਲਈ ਕੋਈ ਸੇਫਟੀ ਲਾਈਟਾਂ ਦਾ ਪ੍ਰਬੰਧ ਨਹੀਂ ਹੈ। ਇਹ ਸ਼ਬਦ ਸਮੂਹ ਗ੍ਰਾਮ ਪੰਚਾਇਤ ਬਹਿਰਾਮ, ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀਆਂ ਨੇ ਆਖੇ। ਲੋਕਾਂ ਨੇ ਬੜੀ ਹੈਰਾਨੀ ਨਾਲ ਕਿਹਾ ਕਿ ਕਮਾਲ ਹੈ ਇਸ ਪੁੱਲ ਤੋਂ ਲੋਕਾਂ ਨੇ ਆਪ ਹੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਹੈ। ਕਿਸੇ ਨੂੰ ਕੋਈ ਮਤਲਬ ਨਹੀਂ ਕਿ ਕੋਣ ਕਿਧਰੋ ਆ ਰਿਹਾ ਹੈ ਤੇ ਕਿਧਰ ਨੂੰ ਜਾ ਰਿਹਾ ਹੈ। ਵਹੀਕਲ ਚਾਲਕਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਆਪਣਾ ਬਚਅ ਆਪ ਖੁਦ ਹੀ ਕਰੋ ਅਤੇ ਹਾਦਸਿਆਂ ਤੋਂ ਬਚੋ। ਲੋਕਾਂ ਨੇ ਇਹ ਵੀ ਦੱਸਿਆ ਕਿ ਉਕਤ ਪੁਲ ਦਾ ਤਕਰੀਬਨ ਚੌਥਾ ਕੁ ਹਿੱਸਾ ਅਧੂਰਾ ਹੈ ਉਹ ਵੀ ਕਿਉਂ ਲਟਕਾਇਆ ਗਿਆ ਪਤਾ ਨਹੀਂ। ਇਹ ਪੁਲ ਯੋਜਨਾਬੱਧ ਤਰੀਕੇ ਨਾਲ ਨਾ ਚਾਲੂ ਹੋਣ ਕਾਰਨ ਕਈ ਵਾਰੀ ਤਾਂ ਕਾਫੀ ਟ੍ਰੈਫਿਕ ਜਾਮ ਹੋ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ। ਜਿਕਰਯੋਗ ਹੈ ਕਿ ਸੜਕ ਵਿਚਕਾਰ ਅਤੇ ਸਾਇਡਾ ’ਤੇ ਕੋਈ ਚਿੱਟੀ ਪੱਟੀ ਨਹੀਂ ਹੈ। ਜਿਸ ਤੋਂ ਵਹੀਕਲ ਚਾਲਕਾਂ ਨੂੰ ਸੜਕ ਦਾ ਅੰਦਾਜਾ ਲੱਗ ਸਕੇ। ਜੇ ਰਲਾ ਮਿਲਾ ਕੇ ਇਹ ਕਹਿ ਲਈਏ ਕਿ ਉਕਤ ਪੁਲ ਦਾ ਕੋਈ ਵਾਰਿਸ ਨਹੀਂ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਪਿੰਡਾਂ ਦੀਆਂ ਪੰਚਾਇਤਾ ਤੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਪੁਲ ਜਲਦੀ ਬਣਾਇਆ ਜਾਵੇ ਅਤੇ ਯੋਜਨਾਬੱਧ ਤਰੀਕੇ ਨਾਲ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਅਤੇ ਜਾਨ ਦਾ ਬਚਾਅ ਹੋ ਸਕੇ। ਇਸ ਮੌਕੇ ਮੋਹਣ ਲਾਲ ਸਰਪੰਚ ਬਹਿਰਾਮ, ਨੰਬਰਦਾਰ ਜਸਵਿੰਦਰ ਸਿੰਘ, ਮਹਿੰਦਰ ਪਾਲ ਮੈਂਬਰ ਬਲਾਕ ਸੰਮਤੀ, ਸੁਖਵਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਕਿਸਾਨ ਵਿੰਗ ਚਰਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਅਟਵਾਲ ਸਾਬਕਾ ਕਬੱਡੀ ਖਿਡਾਰੀ, ਰਾਜਿੰਦਰ ਸਿੰਘ ਅਟਵਾਲ, ਹਰਭਜਨ ਸਿੰਘ ਪੰਚ, ਬਲਵੀਰ ਰਾਮ ਪੰਚ, ਗੁਰਪਾਲ ਸਿੰਘ ਪੰਚ, ਇਰਵਨ ਰੱਤੂ ਸਾਬਕਾ ਸੰਮਤੀ ਮੈਂਬਰ, ਰਾਮ ਲਾਲ ਪੰਚ, ਅਮਰਜੀਤ ਸਿੰਘ, ਕਿਸ਼ੋਰੀ ਲਾਲ ਸਰਪੰਚ ਚੱਕਗੁਰੂ, ਮਨਜੀਤ ਸਿੰਘ, ਜੋਗਿੰਦਰ ਰਾਮ, ਸੰਤੋਸ਼ ਕੁਮਾਰ ਆਦਿ ਦੇ ਨਾਮ ਜਿਕਰਯੋਗ ਹਨ।