02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੰਢੀ ਇਲਾਕੇ ’ਚ ਮੋਟਰਾਂ ਦੀ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਦਿੱਤੀ ਜਾਵੇ- ਰਸੂਲਪੁਰ

ਗੜ੍ਹਦੀਵਾਲਾ, 1 ਨਵੰਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਗੜ੍ਹਦੀਵਾਲਾ ਅਤੇ ਆਸ-ਪਾਸ ਦੇ ਕੰਢੀ ਇਲਾਕੇ ਦੇ ਪਿੰਡਾਂ ਵਿਚ ਖੇਤੀ ਵਾਲੀ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੈ, ਪਰ ਪਾਣੀ ਨਾ ਮਿਲਣ ਕਾਰਨ ਬਿਜਾਈ ਲੇਟ ਹੋ ਰਹੀ ਹੈ ਜਦਕਿ ਕਈ ਕਿਸਾਨਾਂ ਦੀ ਪਹਿਲਾਂ ਬੀਜੀ ਫ਼ਸਲ ਸੁੱਕਣ ਕੰਢੇ ਪਹੁੰਚ ਗਈ ਹੈ।

ਅਜੀਤ ਡੈਸਕ 02-11-2026
ਗੜ੍ਹਦੀਵਾਲਾ, 1 ਨਵੰਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਗੜ੍ਹਦੀਵਾਲਾ ਅਤੇ ਆਸ-ਪਾਸ ਦੇ ਕੰਢੀ ਇਲਾਕੇ ਦੇ ਪਿੰਡਾਂ ਵਿਚ ਖੇਤੀ ਵਾਲੀ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੈ, ਪਰ ਪਾਣੀ ਨਾ ਮਿਲਣ ਕਾਰਨ ਬਿਜਾਈ ਲੇਟ ਹੋ ਰਹੀ ਹੈ ਜਦਕਿ ਕਈ ਕਿਸਾਨਾਂ ਦੀ ਪਹਿਲਾਂ ਬੀਜੀ ਫ਼ਸਲ ਸੁੱਕਣ ਕੰਢੇ ਪਹੁੰਚ ਗਈ ਹੈ। ਦੂਜੇ ਪਾਸੇ ਆਲੂਆਂ ਤੇ ਗੰਨੇ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ। ਪਾਣੀ ਦੀ ਕਮੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਥਾਨਕ ਦਫ਼ਤਰ ਨੂੰ ਕਈ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਗੜ੍ਹਦੀਵਾਲ ਫੀਡਰ ਤੇ ਦਸੂਹਾ ਤੋ ਚੱਲ ਰਹੇ ਮਾਨਗੜ੍ਹ ਅਤੇ ਸੰਸਾਰਪੁਰ ਫੀਡਰ ’ਤੇ ਚੱਲ ਰਹੇ ਪਿੰਡਾਂ ਦੀਆਂ ਮੋਟਰਾਂ ਵਾਲੇ ਫੀਡਰ ਦੀ ਬਿਜਲੀ ਸਪਲਾਈ ਪੂਰੀ 8 ਘੰਟੇ ਤੇ ਪੂਰੀ ਵੋਲਟੇਜ ਨਾਲ ਦਿੱਤੀ ਜਾਵੇ, ਖ਼ਰਾਬ ਹੋਏ 2 ਟਰਾਂਸਫ਼ਾਰਮਰ ਤੁਰੰਤ ਬਦਲੇ ਜਾਣ ਅਤੇ ਬਿਜਲੀ ਦੀ ਸਪਲਾਈ ਦਿਨ ਵੇਲੇ ਦਿੱਤੀ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਖ਼ਿਲਾਫ਼ ਡਟ ਕੇ ਸੰਘਰਸ਼ ਕਰੇਗਾ।
ਪਿਛਲੀ ਖ਼ਬਰ ਬਲਾਕ ਦਸੂਹਾ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ 2.81 ਕਰੋੜ ਦੇ ਫ਼ੰਡ - ਵਿਧਾਇਕ ਘੁੰਮਣ ਅਗਲੀ ਖ਼ਬਰ ਕੌਮੀ ਏਕਤਾ ਦਿਵਸ ਮੌਕੇ ਏਕਤਾ ਤੇ ਅਖੰਡਤਾ ਕਾਇਮ ਰੱਖਣ ਦਾ ਲਿਆ ਸੰਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।