01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੱਕ ਗੁਰੂ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਹੋਏ ਰੌਚਕ ਮੁਕਾਬਲੇ

ਸਮੁੰਦੜਾ, 31 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ. ਆਰ.

ਅਜੀਤ ਡੈਸਕ 01-11-2026
ਸਮੁੰਦੜਾ, 31 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ. ਆਰ. ਆਈ. ਫੁੱਟਬਾਲ ਕਲੱਬ ਚੱਕ ਗੁਰੂ-ਸਮੁੰਦੜਾ ਵਲੋਂ ਕਰਵਾਏ ਜਾ ਰਹੇ ਬਲਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਦਿਲਚਸਪ ਤੇ ਫਸਵੇ ਮੁਕਾਬਲੇ ਹੋਏ। ਟੂਰਨਾਮੈਂਟ ਦੇ ਪਹਿਲੇ ਦਿਨ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਹਲਕਾ ਗੜਸੰਕਰ ਅਤੇ ਸੀਨੀਅਰ ਅਕਾਲੀ ਆਗੂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਟੂਰਨਾਮੈਂਟ ਦੇ ਦੂਜੇ ਦਿਨ ਵੱਖ-ਵੱਖ ਨਾਮੀ ਫੁੱਟਬਾਲ ਖੇਡ ਕਲੱਬਾਂ ਪਿੰਡ ਪੱਧਰ ਤੇ 17 ਸਾਲ ਉਮਰ ਵਰਗ ਫੁੱਟਬਾਲ ਅਕੈਡਮੀ ਦੇ ਮੁਕਾਬਲੇ ਦੇਖਣ ਨੂੰ ਮਿਲੇ। ਤੀਜੇ ਦਿਨ ਅਨੰਦਪੁਰ ਸਾਹਿਬ ਕਲੱਬ ਨੇ ਖੇਲੋ ਇੰਡੀਆ ਫੁੱਟਬਾਲ ਕਲੱਬ ਫਗਵਾੜਾ ਨੂੰ ਹਰਾਇਆ, ਇਸ ਤੋਂ ਇਲਾਵਾ ਲਵਲੀ ਯੂਨੀਵਰਸਿਟੀ ਫਗਵਾੜਾ ਨੇ ਗੜ੍ਹਸ਼ੰਕਰ, ਮਾਹਿਲਪੁਰ ਕਲੱਬ ਨੇ ਖਾਲਸਾ ਕਾਲਜ ਜਲੰਧਰ, ਪਿੰਡ ਸਿੰਬਲੀ ਨੇ ਧਮਾਈ ਨੂੰ ਹਰਾ ਕੇ ਆਪੋ-ਆਪਣੀਆਂ ਜਿੱਤਾਂ ਦਰਜ ਕੀਤੀਆਂ। ਇਸ ਮੌਕੇ ਰੰਗਕਰਮੀ ਤੇ ਅਦਾਕਾਰ ਡਾ. ਸਾਹਿਬ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਮੋਹਣ ਸਿੰਘ ਮੱਲੀ ਯੂ. ਐਸ. ਏ., ਅਵਤਾਰ ਸਿੰਘ ਤਾਰੀ, ਕਸ਼ਮੀਰ ਸਿੰਘ ਧੁੱਗਾ ਯੂ. ਐਸ. ਏ., ਨਰਿੰਦਰ ਸਿੰਘ ਆਸਟਰੇਲੀਆ, ਸੁੱਚਾ ਸਿੰਘ ਕੈਨੇਡਾ, ਗੁਰਦੇਵ ਸਿੰਘ ਖਾਲਸਾ, ਸਤਨਾਮ ਸਿੰਘ, ਮਨਜੀਤ ਸਿੰਘ ਵਿਰਕ ਯੂ.ਐਸ.ਏ, ਹਰਮੇਸ਼ ਗੰਗੜ, ਕਰਨੈਲ ਸਿੰਘ ਮੈਨੇਜਰ, ਕੁਲਵਿੰਦਰ ਸਿੰਘ ਕਿੰਦਾ, ਕਮਲਜੀਤ ਸਿੰਘ, ਨਿਸ਼ਾਨ ਸਿੰਘ ਭੰਬਰਾ ਮੈਂਬਰ ਬਲਾਕ ਸੰਮਤੀ, ਹਰਜੀਤ ਸਿੰਘ ਭਾਤਪੁਰ ਸੀਨੀਅਰ ਅਕਾਲੀ ਆਗੂ, ਅਮਰੀਕ ਸਿੰਘ ਰਾਏ, ਬਲਵੰਤ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਵਿਦਿਆਰਥੀਆਂ ਨੇ ਜਿੱਤੀ ਅੰਤਰ-ਸਕੂਲ ਗਿੱਧੇ ਦੀ ਟਰਾਫ਼ੀ ਅਗਲੀ ਖ਼ਬਰ ਨਗਰ ਨਿਗਮ ਕੂਡ਼ੇ ਦੀ ਸਮੱਸਿਆ ਦੇ ਸਥਾਈ ਹੱਲ ਲਈ ਟੀਮ ਗਠਿਤ ਕਰ ਕੇ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇ-ਜਤਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।