ਬਲਾਕ ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਮੋਹਰੀ ਰਿਹਾ
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਮੁੱਖ ਭੂਮਿਕਾ ਅਦਾ ਕਰਨ ਵਾਲੇ ਨਗਰ ਕੌਂਸਲ ਬਲਾਚੌਰ ਦੀ ਹਦੂਦ ਵਿਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਦੀ ਬਲਾਕ ਪੱਧਰੀ ਖੇਡਾਂ ਵਿਚ ਇਕ ਵਾਰ ਫਿਰ ਝੰਡੀ ਰਹੀ। ਲੜਕਿਆਂ ਤੇ ਲੜਕੀਆਂ ਦੀਆਂ ਖੋ-ਖੋ ਟੀਮਾਂ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅਜੀਤ ਡੈਸਕ
25-10-2026