24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਲਾਚੌਰ ਪੁਰਾਣੀ ਲੱਕੜ ਮੰਡੀ ਵਿਖੇ ਕੰਕਰੀਟ ਦੀ ਨਵੀਂ ਬਣੀ ਸੜਕ ਦੇ ਬਰਮ ਬਣਾਉਣ ਦੀ ਮੰਗ

ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ, ਨੂਰਪੁਰ ਬੇਦੀ ਮੁੱਖ ਸੜਕ ’ਤੇ ਪੁਰਾਣੀ ਲੱਕੜ ਮੰਡੀ ਦੇ ਨਜ਼ਦੀਕ ਕੰਕਰੀਟ ਵਾਲੀ ਨਵੀਂ ਸੜਕ ਬਣਾਈ ਗਈ ਹੈ ਪਰ ਇਸ ਨਵੀਂ ਬਣਾਈ ਗਈ ਸੜਕ ਦੇ ਸਾਈਡਾਂ ਵਾਲੇ ਬਰਮ ਡੂੰਘੇ ਹੋਣ ਕਾਰਨ ਰਾਹਗੀਰ ਰੋਜ਼ਾਨਾ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦਾ ਨਵੀਨੀਕਰਨ ਹੋਣ ਉਪਰੰਤ ਸੰਬੰਧਤ ਠੇਕੇਦਾਰ ਵਲੋਂ ਸਾਈਡਾਂ ਵਾਲੇ ਬਰਮ ਨਹੀਂ ਬਣਾਏ ਗਏ, ਜਿਸ ਦੇ ਫਲਸਰੂਪ ਅਕਸਰ ਹੀ ਵਾਹਨ ਚਾਲਕ ਹਾਦਸਾਗ੍ਰਸਤ ਹੋ ਰਹੇ ਹਨ।

ਅਜੀਤ ਡੈਸਕ 24-10-2026
ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ, ਨੂਰਪੁਰ ਬੇਦੀ ਮੁੱਖ ਸੜਕ ’ਤੇ ਪੁਰਾਣੀ ਲੱਕੜ ਮੰਡੀ ਦੇ ਨਜ਼ਦੀਕ ਕੰਕਰੀਟ ਵਾਲੀ ਨਵੀਂ ਸੜਕ ਬਣਾਈ ਗਈ ਹੈ ਪਰ ਇਸ ਨਵੀਂ ਬਣਾਈ ਗਈ ਸੜਕ ਦੇ ਸਾਈਡਾਂ ਵਾਲੇ ਬਰਮ ਡੂੰਘੇ ਹੋਣ ਕਾਰਨ ਰਾਹਗੀਰ ਰੋਜ਼ਾਨਾ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦਾ ਨਵੀਨੀਕਰਨ ਹੋਣ ਉਪਰੰਤ ਸੰਬੰਧਤ ਠੇਕੇਦਾਰ ਵਲੋਂ ਸਾਈਡਾਂ ਵਾਲੇ ਬਰਮ ਨਹੀਂ ਬਣਾਏ ਗਏ, ਜਿਸ ਦੇ ਫਲਸਰੂਪ ਅਕਸਰ ਹੀ ਵਾਹਨ ਚਾਲਕ ਹਾਦਸਾਗ੍ਰਸਤ ਹੋ ਰਹੇ ਹਨ। ਵੱਡੇ ਵਾਹਨਾਂ ਨੂੰ ਸਾਈਡ ਦੇਣ ਲੱਗਿਆਂ ਕਈ ਵਾਰ ਦੋ ਪਹੀਆ ਵਾਹਨ ਚਾਲਕ ਵੀ ਕੰਕਰੀਟ ਵਾਲੀ ਸੜਕ ਤੋਂ ਹੇਠਾਂ ਬਰਮ ਵਾਲੇ ਪਾਸੇ ਨੂੰ ਡਿੱਗ ਕੇ ਹਾਦਸਾਗ੍ਰਸਤ ਹੋ ਚੁੱਕੇ ਹਨ। ਇਸੇ ਤਰ੍ਹਾਂ ਹੀ ਬਹੁ ਗਿਣਤੀ ਭਾਰੀ ਵਜਨ ਲੱਦੀਆਂ ਗੱਡੀਆਂ ਵੀ ਅਚਾਨਕ ਹੇਠਾਂ ਉਤਰ ਜਾਣ ਕਾਰਨ ਫਸ ਜਾਂਦੀਆਂ ਹਨ, ਜਿਨ੍ਹਾਂ ਨੂੰ ਵਾਹਨ ਚਾਲਕਾਂ ਵਲੋਂ ਵੱਡੀ ਜਦੋ ਜਹਿਦ ਉਪਰੰਤ ਬਾਹਰ ਕੱਢਿਆ ਜਾਂਦਾ ਹੈ। ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਥੇ ਕੰਕਰੀਟ ਵਾਲੀ ਸੜਕ ਨਵੀਂ ਬਣਾ ਦਿੱਤੀ ਗਈ ਹੈ ਉਥੇ ਇਸ ਸੜਕ ਦੇ ਦੋਨਾਂ ਸਾਈਡਾਂ ਵਾਲੇ ਬਰਮ ਵੀ ਮੁਕੰਮਲ ਤਿਆਰ ਕਰਵਾਏ ਜਾਣ।
ਪਿਛਲੀ ਖ਼ਬਰ ਪਿੰਡ ਮੌਜੋਵਾਲ ਮਜਾਰਾ ਵਿਖੇ ਕਰਵਾਇਆ 14ਵਾਂ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਅਟਾਲ ਮਜਾਰਾ ਦੀ ਪੰਚਾਇਤ ਨੇ ਡਰੇਨ ਦੀ ਸਫਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।