ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸੰਬੰਧੀ ਚਾਂਦਪੁਰ ਰੁੜਕੀ ਦੀ ਸੰਗਤ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ
ਪੋਜੇਵਾਲ ਸਰਾਂ, 23 ਅਕਤੂਬਰ (ਨਵਾਂਗਰਾਈਂ)-ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਪਿੰਡ ਚਾਂਦਪੁਰ ਰੁੜਕੀ ਕਲਾਂ ਤੇ ਚਾਂਦਪੁਰ ਰੁੜਕੀ ਖ਼ੁਰਦ, ਭੋਲੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਪੋਜੇਵਾਲ ਸਰਾਂ, ਕਰੀਮਪੁਰ ਚਾਹਵਾਲਾ, ਨਵਾਂਗਰਾਂ, ਕੁੱਲਪੁਰ ਮੋੜ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦਾ ਹਰ ਪਿੰਡ ਵਿਚ ਭਰਵਾਂ ਸਵਾਗਤ ਕੀਤਾ ਤੇ ਥਾਂ-ਥਾਂ ’ਤੇ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ।
ਪੋਜੇਵਾਲ ਸਰਾਂ, 23 ਅਕਤੂਬਰ (ਨਵਾਂਗਰਾਈਂ)-ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਪਿੰਡ ਚਾਂਦਪੁਰ ਰੁੜਕੀ ਕਲਾਂ ਤੇ ਚਾਂਦਪੁਰ ਰੁੜਕੀ ਖ਼ੁਰਦ, ਭੋਲੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਪੋਜੇਵਾਲ ਸਰਾਂ, ਕਰੀਮਪੁਰ ਚਾਹਵਾਲਾ, ਨਵਾਂਗਰਾਂ, ਕੁੱਲਪੁਰ ਮੋੜ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦਾ ਹਰ ਪਿੰਡ ਵਿਚ ਭਰਵਾਂ ਸਵਾਗਤ ਕੀਤਾ ਤੇ ਥਾਂ-ਥਾਂ ’ਤੇ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਅੱਡਾ ਪੋਜੇਵਾਲ ਸਰਾਂ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕੁਮਾਰ ਕਟਾਰੀਆ ਤੇ ਪਰਿਵਾਰ ਵਲੋਂ, ਕਰਨਵੀਰ ਕਟਾਰੀਆ ਯੂਥ ਆਗੂ, ਸਤਨਾਮ ਸਿੰਘ ਜਲਾਲਪੁਰ ਅਤੇ ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ ਤੇ ਅਜੇ ਕੁਮਾਰ ਮੰਗੂਪੁਰ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਬਾ ਜੀ ਦੇ ਦਰਸਾਏ ਰਸਤੇ ’ਤੇ ਚਲਦੇ ਹੋਏ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਵਿਚ ਭਰਵਾਂ ਸਵਾਗਤ ਕੀਤਾ ਤੇ ਥਾਂ-ਥਾਂ ’ਤੇ ਲੰਗਰ ਲਗਾਏ ਗਏ। ਇਸ ਨਗਰ ਕੀਰਤਨ ਦੌਰਾਨ ਢਾਡੀ ਜਸਦੀਪ ਸਿੰਘ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਮੰਦਰ ਸਿੰਘ ਸਾਬਕਾ ਪ੍ਰਧਾਨ, ਜਤਿੰਦਰ ਸਿੰਘ ਜਿੰਦੂ ਸਰਪੰਚ, ਦਵਿੰਦਰ ਸਿੰਘ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਤਿਲਕ ਰਾਜ, ਗੁਰਚੈਨ ਸਿੰਘ, ਭਜਨ ਲਾਲ, ਬਲਦੇਵ ਸਿੰਘ, ਬਿੰਦਰ ਕੁਮਾਰ, ਹਰਅਮਰਿੰਦਰ ਸਿੰਘ ਰਿੰਕੂ ਚੇਅਰਮੈਨ, ਰਵਿੰਦਰ ਕੁਮਾਰ ਚੌਂਕੀ ਇੰਚਾਰਜ ਸੜੋਆ, ਸਤਿੰਦਰ ਕੁਮਾਰ, ਚਾਨਣ ਸਿੰਘ ਪਟਵਾਰੀ, ਗੁਰਮੇਲ ਚੰਦ ਪੰਜਾਬ ਪੁਲਿਸ, ਧਰਮ ਚੰਦ ਬਿੱਟੂ, ਗੁਰਮੇਲ ਸਿੰਘ, ਰਜਿੰਦਰ ਸਿੰਘ ਜਿੰਦੀ, ਪੇ੍ਮ ਚੰਦ ਚੇਚੀ ਪੋਜੇਵਾਲ ਕਾਂਗਰਸੀ ਆਗੂ, ਨਰਿੰਦਰ ਮੀਲੂ, ਰਾਜ ਕੁਮਾਰ ਮੀਲੂ, ਰਜਿੰਦਰ ਸਿੰਘ, ਅਸ਼ੋਕ ਕੁਮਾਰ ਸਰਪੰਚ ਭੋਲੇਵਾਲ, ਭੁਪਿੰਦਰ ਲੱਕੀ ਪੋਜੇਵਾਲ ਬਲਾਕ ਸੰਮਤੀ ਮੈਂਬਰ, ਪਵਨ ਕੁਮਾਰ ਰੀਠੂ, ਗੁਰਮੇਲ ਸਿੰਘ ਪੀ.ਪੀ, ਸਤਨਾਮ ਸਿੰਘ ਸਰਪੰਚ ਕਟਵਾਰਾਂ ਕਲਾ, ਦੇਸ ਰਾਜ ਭੂਮਾ, ਪਵਨ ਕੁਮਾਰ ਸਰਪੰਚ ਪੋਜੇਵਾਲ, ਕੁਲਦੀਪ ਸਿੰਘ ਕਾਨੂੰਗੋ, ਚਰਨਜੀਤ ਸਿੰਘ ਪਟਵਾਰੀ, ਸਤਪਾਲ, ਤੇਲਾ ਰਾਮ, ਸੁਰਿੰਦਰ ਕੁਮਾਰ, ਧਨਪਤ ਰਾਏ, ਰਾਕੇਸ਼ ਕੁਮਾਰ ਹੈਪੀ, ਬਿੰਦਰ ਪੀ.ਪੀ, ਰਾਜ ਕੁਮਾਰ ਪੀ.ਪੀ, ਰਾਮ ਪਾਲ ਪਟਵਾਰੀ, ਨਰੰਜਣਜੋਤ ਸਿੰਘ, ਰਣਜੀਤ ਸਿੰਘ ਸੀ. ਆਈ. ਡੀ., ਸਤਵਿੰਦਰ ਸਿੰਘ, ਹਰਮੇਸ਼ ਲਾਲ ਮੀਲੂ, ਗੁਰਬਚਨ ਚਾਂਦਪੁਰੀ, ਥਾਣੇਦਾਰ ਮਦਨ ਲਾਲ, ਸਰਬਜੀਤ ਸਿੰਘ, ਰੋਸ਼ਨ ਲਾਲ, ਗੁਰਮੁੱਖ ਸਿੰਘ ਕਾਲਾ ਆਦਿ ਸਮੇਤ ਸਮੂਹ ਸੰਗਤ ਸ਼ਾਮਿਲ ਹੋਈ।