22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਮੁੰਦੜਾ ਵਿਖੇ ਦੁਸਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ

ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।

ਅਜੀਤ ਡੈਸਕ 22-10-2026
ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ। ਦੁਸਹਿਰੇ ਵਾਲੇ ਦਿਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਅਤੇ ਰਾਣਾ ਭਜਨ ਮੰਡਲੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਦਿਲਬਰਜੀਤ ਦਿਲਬਰ, ਲਖਵਿੰਦਰ ਲੱਖਾ ਅਤੇ ਪਵਨ ਪਰਦੇਸੀ ਆਦਿ ਨੇ ਖੂਬ ਰੰਗ ਬੰਨਿਆ। ਉਸ ਤੋਂ ਬਾਅਦ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਭਾਜਪਾ ਆਗੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਦੁਸਹਿਰੇ ਦੇ ਤਿਉਹਾਰ ‘ਤੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਕੁਮਾਰ ਸਰਪੰਚ, ਤਰਸੇਮ ਲਾਲ, ਪੰਡਿਤ ਕਿਸ਼ੋਰ ਕੁਮਾਰ, ਦੀਪ ਸਮੁੰਦੜਾ, ਦਲਜੀਤ ਸਿੰਘ ਬੈਂਸ, ਠੇਕੇਦਾਰ ਭਜਨ ਲਾਲ, ਓਂਕਾਰ ਚਾਹਿਲਪੁਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਪਿਛਲੀ ਖ਼ਬਰ ਕਾਠਗੜ੍ਹ ਦੀ ਮੇਨ ਮਾਰਕੀਟ ’ਚ ਰਿਪੇਅਰ ਦੌਰਾਨ ਸਕੂਟਰੀ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਕੂੜਾ ਡੰਪ ਦੇ ਧੂੰਏ ਤੇ ਗੰਦਗੀ ਦੀ ਬਦਬੂ ਤੋਂ ਪ੍ਰੇਸ਼ਾਨ ਲੋਕ ਆਪਣੇ ਘਰ ਵੇਚਣ ਲਈ ਹੋਏ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।