ਰਾਹੋਂ ਦੇ ਦੁਸਹਿਰਾ ਗਰਾਊਂਡ ’ਚ ਕਰਵਾਇਆ ਖੇਡ ਮੇਲਾ
ਰਾਹੋਂ, 21 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੁਸਹਿਰਾ ਅਤੇ ਰਾਮਲੀਲਾ ਕਮੇਟੀ ਰਾਹੋਂ ਵੱਲੋਂ ਦੁਸਹਿਰਾ ਗਰਾਊਂਡ ਰਾਹੋਂ ਵਿਖੇ ਕਰਵਾਇਆ ਗਿਆ ਦੁਸਹਿਰਾ ਉਤਸਵ ਅਤੇ ਖੇਡ ਮੇਲਾ ਧੂਮ-ਧਾਮ, ਧਾਰਮਿਕ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਨੇ ਖੇਡ ਪ੍ਰੇਮੀਆਂ ਵਿੱਚ ਖ਼ਾਸ ਉਤਸ਼ਾਹ ਭਰ ਦਿੱਤਾ, ਜਿੱਥੇ ਓਪਨ ਵਰਗ ਦੀਆਂ ਵੱਖ-ਵੱਖ ਟੀਮਾਂ ਨੇ ਆਪਣੀ ਖੇਡ ਕਲਾ, ਜਿੱਤ ਲਈ ਪੂਰਾ ਜ਼ੋਰ ਲਗਾਇਆ।
ਰਾਹੋਂ, 21 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੁਸਹਿਰਾ ਅਤੇ ਰਾਮਲੀਲਾ ਕਮੇਟੀ ਰਾਹੋਂ ਵੱਲੋਂ ਦੁਸਹਿਰਾ ਗਰਾਊਂਡ ਰਾਹੋਂ ਵਿਖੇ ਕਰਵਾਇਆ ਗਿਆ ਦੁਸਹਿਰਾ ਉਤਸਵ ਅਤੇ ਖੇਡ ਮੇਲਾ ਧੂਮ-ਧਾਮ, ਧਾਰਮਿਕ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਨੇ ਖੇਡ ਪ੍ਰੇਮੀਆਂ ਵਿੱਚ ਖ਼ਾਸ ਉਤਸ਼ਾਹ ਭਰ ਦਿੱਤਾ, ਜਿੱਥੇ ਓਪਨ ਵਰਗ ਦੀਆਂ ਵੱਖ-ਵੱਖ ਟੀਮਾਂ ਨੇ ਆਪਣੀ ਖੇਡ ਕਲਾ, ਜਿੱਤ ਲਈ ਪੂਰਾ ਜ਼ੋਰ ਲਗਾਇਆ। ਟੂਰਨਾਮੈਂਟ ਵਿੱਚ ਕੰਗਾਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭਰੋਮਜਾਰਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਜੇਤੂ ਕੰਗਾਂ ਦੀ ਟੀਮ ਨੂੰ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਕੁਲਵੰਤ ਸਿੰਘ ਤਤਲਾ ਮਾੜੂ ਵੱਲੋਂ ਦਿੱਤਾ ਗਿਆ, ਜਦਕਿ ਦੂਜੇ ਸਥਾਨ ’ਤੇ ਰਹੀ ਭਰੋਮਜਾਰਾ ਦੀ ਟੀਮ ਨੂੰ 41 ਹਜ਼ਾਰ ਰੁਪਏ ਦਾ ਇਨਾਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਭੇਟ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ ਮੈਚ ਵਿੱਚ ਵੀ ਪਹਿਲੇ ਅਤੇ ਦੂਜੇ ਸਥਾਨ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੈਫਰੀਆਂ ਅਤੇ ਕੋਚ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਮਹੰਤ ਗਣਪਤ ਗਿਰੀ, ਹਲਕਾ ਵਿਧਾਇਕ ਡਾ. ਨਛੱਤਰ ਪਾਲ, ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਇਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਨੂੰ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ਭਾਰਟਾ, ਚੇਅਰਮੈਨ ਲਲਤੀਸ਼ ਚੋਪੜਾ ਬੱਬੂ, ਪ੍ਰਧਾਨ ਧਰਮਵੀਰ ਚੋਪੜਾ, ਜਥੇਦਾਰ ਬਹਾਦੁਰ ਸਿੰਘ ਭਾਰਟਾ, ਨਰਿੰਦਰ ਚਾਹਲ, ਸਾਬਕਾ ਕੌਂਸਲਰ ਮਨਦੀਪ ਕੌਰ ਚਾਹਲ, ਵਾਈਸ ਪ੍ਰਧਾਨ ਬੰਟੀ ਗਾਬਾ, ਸਾਬਕਾ ਕੌਂਸਲਰ ਕਰਨੈਲ ਸਿੰਘ ਭਿੰਡਰ, ਕੌਂਸਲਰ ਦਵਿੰਦਰ ਜਾਂਗੜਾ, ਕੌਂਸਲਰ ਮਨਜੀਤ ਲਾਲ ਚੁੰਬਰ, ਵਾਈਸ ਪ੍ਰਧਾਨ ਮੋਹਣ ਲਾਲ, ਸਾਬਕਾ ਵਾਈਸ ਪ੍ਰਧਾਨ ਮਹਿੰਦਰਪਾਲ, ਅਮਰਜੀਤ ਸਿੰਘ ਸੂੰਡ, ਐੱਸ.ਐੱਚ.ਓ ਹੈਰੀ ਬੋਪਾਰਾਏ, ਏ.ਐੱਸ.ਆਈ ਸਤਨਾਮ ਸਿੰਘ, ਸਰਬਜੀਤ ਸਿੰਘ ਪਾਹਵਾ, ਮਾਸਟਰ ਕਰਨੈਲ ਸਿੰਘ, ਵਿਸ਼ਾਲ ਜੋਸ਼ੀ, ਕਨਵ ਚੋਪੜਾ, ਅਜੇ ਵਸ਼ਿਸ਼ਟ, ਲਖਵਿੰਦਰ ਲੱਖਾ, ਪਵਨ ਕੁਮਾਰ ਵਿੱਕੀ, ਹਰਸ਼ ਜੋਸ਼ੀ, ਡਾ. ਸੁਨੀਲ ਸੱਭਰਵਾਲ, ਸਤੀਸ਼ ਚੋਪੜਾ, ਡਾ. ਬੀ.ਕੇ, ਮਨਦੀਪ ਰਾਣਾ, ਅਰੁਣ ਚੋਪੜਾ, ਬਲਜੀਤ ਸਿੰਘ ਤਤਲਾ, ਮਨੀਸ਼ ਭੰਬੀ, ਤਰਸੇਮ ਲਾਲ ਚੁੰਬਰ, ਪਵਨ ਸ਼ਰਮਾ, ਸੰਜੇ ਚੋਪੜਾ ਸਮੇਤ ਹੋਰ ਪਤਵੰਤੇ ਸੱਜਣ ਅਤੇ ਖੇਡ ਪ੍ਰੇਮੀ ਹਾਜ਼ਰ ਸਨ।