22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਸਬਾ ਔੜ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ

ਔੜ/ਝਿੰਗੜਾਂ, 21 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਦੁਸਹਿਰਾ ਪ੍ਰਬੰਧਕ ਕਮੇਟੀ ਔੜ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਪਵਿੱਤਰ ਤਿਉਹਾਰ ਭਾਰੀ ਉਤਸਾਹ ਨਾਲ ਮਨਾਇਆ ਗਿਆ। ਦੇਰ ਰਾਤ ਦੁਸਿਹਰੇ ਦੇ ਨੌ ਦਿਨ ਕੱਢੀਆਂ ਸਾ਼ਨਦਾਰ ਝਾਕੀਆਂ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੰਨਾ ਝਾਕੀਆਂ ਰਾਹੀਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਪੇਸ਼ ਕਰਕੇ ਧਰਮ ਆਸਥਾ ਨੂੰ ਪ੍ਰਫੁਲਤ ਕੀਤਾ ਗਿਆ।

ਅਜੀਤ ਡੈਸਕ 22-10-2026
ਔੜ/ਝਿੰਗੜਾਂ, 21 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਦੁਸਹਿਰਾ ਪ੍ਰਬੰਧਕ ਕਮੇਟੀ ਔੜ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਪਵਿੱਤਰ ਤਿਉਹਾਰ ਭਾਰੀ ਉਤਸਾਹ ਨਾਲ ਮਨਾਇਆ ਗਿਆ। ਦੇਰ ਰਾਤ ਦੁਸਿਹਰੇ ਦੇ ਨੌ ਦਿਨ ਕੱਢੀਆਂ ਸਾ਼ਨਦਾਰ ਝਾਕੀਆਂ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੰਨਾ ਝਾਕੀਆਂ ਰਾਹੀਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਪੇਸ਼ ਕਰਕੇ ਧਰਮ ਆਸਥਾ ਨੂੰ ਪ੍ਰਫੁਲਤ ਕੀਤਾ ਗਿਆ। ਦੁਸਿਹਰੇ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਆਪ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਡਾ. ਸਤਵਿੰਦਰ ਪਾਲ ਬਿੱਟੂ ਇੰਚਾਰਜ ਹਲਕਾ ਬੰਗਾ ਸ੍ਰੋ਼੍ਮਣੀ ਅਕਾਲੀ ਦਲ ਆਦਿ ਸਿਆਸੀ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾ ਭਗਵਾਨ ਸ੍ਰੀ ਰਾਮ ਜੀ ਵੱਲੋਂ ਰਾਵਣ ਉੱਤੇ ਪ੍ਰਾਪਤ ਕੀਤੀ ਜਿੱਤ ਦੀ ਯਾਦ ਦਿਵਾਉਂਦਾ ਹੈ। ਸਾਨੂੰ ਭਗਵਾਨ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ, ਏਕਤਾ ਬਣਾਈ ਰੱਖਣ ਤੇ ਬੁਰਾਈ ਨੂੰ ਛੱਡ ਕੇ ਸੱਚਾਈ, ਇਮਾਨਦਾਰੀ ਅਤੇ ਨੇਕੀ ਦੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਸਟੇਜ ਸਕੱਤਰ ਦੀ ਜੁੰਮੇਵਾਰੀ ਨੂੰ ਲਖਵੀਰ ਸਿੰਘ ਲੱਖਾ ਵਲੋਂ ਬਾਖੂਬੀ ਨਿਭਾਉਂਦਿਆਂ ਉਨ੍ਹਾਂ ਪ੍ਰਬੰਧਕਾਂ ਦੀ ਤਰਫੋਂ ਦੁਸਿਹਰੇ ਮੇਲੇ ਵਿੱਚ ਪੁੱਜੇ ਵੱਖ-ਵੱਖ ਰਾਜਨੀਤਿਕ ਆਗੂਆਂ, ਦਰਸ਼ਕਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਦੁਸਿਹਰੇ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਅੰਤ ਵਿੱਚ ਰਾਵਣ, ਕੁੰਭਕਰਨ ਮੇਘ ਨਾਦ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਗਈ। ਅੰਤ ਵਿੱਚ ਪ੍ਰਧਾਨ ਕਮਲਜੀਤ ਰਾਣਾ, ਚੇਅਰਮੈਨ ਜੀਵਨ ਕੁਮਾਰ ਬਿੱਟੂ, ਕੈਸ਼ੀਅਰ ਅਮਿਤ ਦੁੱਗਲ, ਰਜੀਵ ਪਠਾਣੀਆ, ਹਨੀ ਜੋਸ਼ੀ, ਸੰਜੀਵ ਰਾਣਾ, ਵਿਸ਼ੂ ਸ਼ਰਮਾ, ਕਮਲਜੀਤ ਬੱਬੀ ਸਰਪੰਚ, ਬਲਦੇਵ ਬੱਬੀ, ਜਸਵਿੰਦਰ ਸਿੰਘ, ਲਖਵੀਰ ਸਿੰਘ, ਗੁਰਮੀਤ ਚੰਦ, ਮਨਦੀਪ ਦੁੱਗਲ, ਸ਼ਸ਼ੀਕਾਂਤ, ਲਖਵੀਰ ਰਾਮ ਪੰਚ, ਸ਼ਿਵ ਦੁੱਗਲ, ਹੁਸਨ ਮਾਨ, ਰਸਪਾਲ, ਹਰਬੰਸ ਲਾਲ, ਜੀਵਨ ਸ਼ਰਮਾ, ਅਮਰੀਕ, ਹਰੀਸ਼ ਰਾਣਾ, ਵਕੀਲ ਚੰਦ ਕਪਲਾ, ਸੁਰੇਸ ਸਹਿਜਪਾਲ, ਮੰਟੂ ਰਾਣਾ ਅਤੇ ਸਰਬਜੀਤ ਚੱਗਰ ਆਦਿ ਸਾਥੀਆਂ ਵਲੋਂ ਦਾਨੀ ਸੱਜਣਾਂ ਅਤੇ ਸਿਆਸੀ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਾਮਾ ਨੰਦ ਭਨੋਟ, ਗੁਰਚੇਤਨ ਸਿੰਘ ਸਾਬਕਾ ਸਰਪੰਚ ਗੜ੍ਹੀ, ਜਸਵਿੰਦਰ ਸਿੰਘ ਮਾਨ ਬੰਗਾ, ਰੁਪਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ, ਉਂਕਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਾਜਪੁਰ ਵਿਖੇ ਲਗਾਇਆ ਮੁਫ਼ਤ ਬਲੱਡ ਟੈਸਟ ਕੈਂਪ ਅਗਲੀ ਖ਼ਬਰ ਗੋਲੂ ਮਾਜਰਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।