12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਮਾਜ ਸੇਵੀ ਬਹਾਦਰ ਸਿੰਘ ਸ਼ੇੇਰਗਿੱਲ ਯੂ. ਕੇ. ਦੇ ਪਰਿਵਾਰ ਵਲੋਂ ਛਿੰਝ ਮੇਲੇ ਵਾਸਤੇ ਪ੍ਰਬੰਧਕਾਂ ਨੂੰ 2 ਲੱਖ ਰੁਪਏ ਦੀ ਰਾਸ਼ੀ ਭੇਟ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ.

ਅਜੀਤ ਡੈਸਕ 12-10-2026
ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ., ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ ਤੇ ਗੁਰਨਾਮ ਸਿੰਘ ਸ਼ੇਰਗਿੱਲ ਯੂ. ਕੇ. ਪੁੱਤਰ ਸਰਬਣ ਸਿੰਘ ਸ਼ੇਰਗਿੱਲ ਯੂ. ਕੇ. ਪਰਿਵਾਰ ਵਲੋਂ ਪਿੰਡ ਦੇ ਛਿੰਝ ਮੇਲੇ ਵਾਸਤੇ 2 ਲੱਖ ਰੁਪਏ ਦੀ ਰਾਸ਼ੀ ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਸੁਖਵਿੰਦਰ ਸਿੰਘ ਛਿੰਦਾ, ਨਿਰਮਲ ਸਿੰਘ ਢੰਡਾ, ਸੁਰਜੀਤ ਸਿੰਘ ਪੱਪੂ, ਅਸ਼ੋਕ ਕੁਮਾਰ, ਭੁਪਿੰਦਰ ਸਿੰਘ ਢਿੱਲੋਂ, ਕ੍ਰਿਸ਼ਨ ਕੁਮਾਰ, ਸੁਰਜੀਤ ਸਿੰਘ ਬੰਬੇ, ਸੁਰਿੰਦਰ ਸਿੰਘ ਛਿੰਦਾ ਆਦਿ ਪ੍ਰਬੰਧਕਾਂ ਨੂੰ ਭੇਟ ਕੀਤੀ। ਉਨ੍ਹਾਂ ਦਾਨੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਤੇ ਸਾਥੀ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੇਰਗਿੱਲ ਭਰਾ ਸਮਾਜ ਸੇਵੀ ਕੰਮਾਂ, ਧਾਰਮਿਕ ਅਸਥਾਨਾਂ, ਪਿੰਡ ਦੇ ਅੰਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿਚ ਵੱਧ ਤੋਂ ਵੱਧ ਰਾਸ਼ੀ ਦੇ ਕੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਨੂੰ ਸਫਲ ਬਣਾਉਂਦੇ ਹਨ। ਉਨ੍ਹਾਂ ਵਲੋਂ ਕੀਤੇ ਜਾਂਦੇ ਨੇਕ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਚਰਨਾਂ ਵਿਚ ਸ਼ੇਰਗਿੱਲ ਭਰਾਵਾਂ ਦੀ ਚੰਗੀ ਸਿਹਤ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਬਿਕਰਮਜੀਤ ਸਿੰਘ ਵਿੱਕੀ ਰਾਏਪੁਰ ਡੱਬਾ ਤੋਂ ਇਲਾਵਾ ਹੋਰ ਵੀ ਸਾਥੀ ਪ੍ਰਬੰਧਕ ਹਾਜ਼ਰ ਸਨ।
ਪਿਛਲੀ ਖ਼ਬਰ ਰਿੱਕੀ ਭਾਜਪਾ ਦੇ ਜ਼ਿਲ੍ਹਾ ਟਰਾਂਸਪੋਰਟ ਸੈੱਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਲਸਾੜਾ ਵਿਖੇ ਕੱਲ੍ਹ ਹੋਣਗੇ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।