ਭਾਰੀ ਮੀਂਹ ਨੇ ਝੋਨੇ ਦੀ ਕਟਾਈ ਰੋਕੀ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
ਸੜੋਆ, 11 ਅਕਤੂਬਰ (ਹਰਮੇਲ ਸਹੂੰਗੜਾ)-ਇਲਾਕੇ ਵਿਚ ਭਾਰੀ ਮੀਂਹ ਪੈਣ ਕਾਰਨ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੀਂਹ ਕਾਰਨ ਖੇਤਾਂ ਵਿਚ ਨਮੀ ਵਧਣ ਤੇ ਫ਼ਸਲ ਗਿੱਲੀ ਹੋਣ ਕਰਕੇ ਕੰਬਾਈਨਾਂ ਨਾਲ ਕਟਾਈ ਕਰਨਾ ਔਖਾ ਹੋ ਗਿਆ ਹੈ।
ਅਜੀਤ ਡੈਸਕ
12-10-2026