ਬਲਾਚੌਰ ’ਚ ਭਾਜਪਾ ਨੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ
ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਅੱਗੇ ਭਾਜਪਾ ਆਗੂਆਂ, ਵਰਕਰਾਂ ਤੇ ਸਮਰਥਕਾਂ ਵਲੋਂ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ ਦੇ ਮੱਦੇਨਜਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਪੁੱਤਲਾ ਫੂਕਣ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਹਾਇਕ ਇੰਚਾਰਜ ਤੇ ਰਾਜ ਸਭਾ ਮੈਂਬਰ ਡਾ.
ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਅੱਗੇ ਭਾਜਪਾ ਆਗੂਆਂ, ਵਰਕਰਾਂ ਤੇ ਸਮਰਥਕਾਂ ਵਲੋਂ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ ਦੇ ਮੱਦੇਨਜਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਪੁੱਤਲਾ ਫੂਕਣ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਹਾਇਕ ਇੰਚਾਰਜ ਤੇ ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ, ਭਾਰਤੀ ਜਨਤਾ ਪਾਰਟੀ ਓ. ਬੀ. ਸੀ. ਮੋਰਚਾ ਪੰਜਾਬ ਦੇ ਉੱਪ-ਪ੍ਰਧਾਨ ਚੌਧਰੀ ਸੰਦੀਪ ਭਾਟੀਆ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ ਤੇ ਓ. ਬੀ. ਸੀ. ਮੋਰਚਾ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਸੋਨੂੰ ਭਾਟੀਆ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ, ਆਪ ਸੁਪਰੀਮੋ ਸਮੇਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ, ਪੰਜਾਬ ਦੇ ਮੰਤਰੀ ਤੇ ਹੋਰ ਹਮੇਸ਼ਾ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ‘ਤੇ ਤੰਜ ਕਸਦਿਆਂ ਖੁਦ ਨੂੰ ਇਮਾਨਦਾਰ ਤੇ ਦੁੱਧ ਧੋਤੇ ਕਰਾਰ ਦਿੰਦੇ ਰਹੇ, ਪਰ ਕੱਲ੍ਹ ਸੀ. ਬੀ. ਆਈ. ਵਲੋਂ ਮੁੱਖ ਮੰਤਰੀ ਦੇ ਕੈਂਪ ਆਫਿਸ ਸਮੇਤ 9 ਥਾਂਵਾ ‘ਤੇ ਕੀਤੀ ਛਾਪਾਮਾਰੀ ਅਤੇ ਮੁੱਖ ਮੰਤਰੀ ਦੇ ਓ. ਐਸ. ਡੀ. ਸਮੇਤ 6 ਲੋਕਾਂ ਖ਼ਿਲਾਫ਼ ਕੀਤੀ ਐਫ. ਆਈ. ਆਰ. ਨੇ ਕਥਿਤ ਤੌਰ ਕੱਟੜ ਇਮਾਨਦਾਰ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ ਹੈ। ਇਸ ਮੌਕੇ ਵਰਿੰਦਰ ਕੌਰ ਥਾਂਦੀ, ਅਸ਼ੋਕ ਨਾਨੋਵਾਲ, ਜਸਵੰਤ ਖਰਲ, ਨਰਿੰਦਰ ਸੂਦਨ, ਪ੍ਰਵੀਨ ਪੁਰੀ, ਸੰਜੀਵ ਭਾਰਦਵਾਜ, ਕੀਮਤੀ ਲਾਲ, ਸੁਮਿਤ ਕੁਮਾਰ ਸਮੇਤ ਭਾਜਪਾ ਆਗੂ, ਵਰਕਰ ਤੇ ਸਮਰਥਕ ਹਾਜ਼ਰ ਸਨ।