06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਨੇਹੀ ਮੰਦਰ ਵਿਚ ਨੌਂ ਨਰਾਤੇ ਨੌਂ ਜਾਗਰਾਤੇ 11 ਤੋਂ

ਨਵਾਂਸ਼ਹਿਰ, 5 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਕਮੇਟੀ ਬਾਜ਼ਾਰ ਸਥਿਤ ਸਿੱਧ ਪੀਠ ਮੰਦਰ ਦੇਵੀ ਦੇਵਾਲਿਆ ਵਿਚ ਸ਼ਾਰਦੀ ਨਰਾਤਿਆਂ ਦੇ ਮੌਕੇ ’ਤੇ 11 ਤੋਂ 20 ਅਕਤੂਬਰ ਤੱਕ ਨੌ ਨਰਾਤੇ, ਨੌ ਜਾਗਰਾਤੇ ਪ੍ਰੋਗਰਾਮ ਕਰਵਾਏ ਜਾਣਗੇ। ਮੰਦਰ ਪਰਿਸਰ ਵਿਚ ਹਰ ਰੋਜ਼ ਸ਼ਰਧਾਲੂਆਂ ਲਈ ਧਾਰਮਿਕ ਸਮਾਗਮ ਕਰਵਾਏ ਜਾਣਗੇ।

ਅਜੀਤ ਡੈਸਕ 06-10-2026
ਨਵਾਂਸ਼ਹਿਰ, 5 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਕਮੇਟੀ ਬਾਜ਼ਾਰ ਸਥਿਤ ਸਿੱਧ ਪੀਠ ਮੰਦਰ ਦੇਵੀ ਦੇਵਾਲਿਆ ਵਿਚ ਸ਼ਾਰਦੀ ਨਰਾਤਿਆਂ ਦੇ ਮੌਕੇ ’ਤੇ 11 ਤੋਂ 20 ਅਕਤੂਬਰ ਤੱਕ ਨੌ ਨਰਾਤੇ, ਨੌ ਜਾਗਰਾਤੇ ਪ੍ਰੋਗਰਾਮ ਕਰਵਾਏ ਜਾਣਗੇ। ਮੰਦਰ ਪਰਿਸਰ ਵਿਚ ਹਰ ਰੋਜ਼ ਸ਼ਰਧਾਲੂਆਂ ਲਈ ਧਾਰਮਿਕ ਸਮਾਗਮ ਕਰਵਾਏ ਜਾਣਗੇ। ਪ੍ਰਬੰਧਕਾਂ ਅਨੁਸਾਰ 11 ਤੋਂ 19 ਅਕਤੂਬਰ ਤੱਕ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਦੁਰਗਾ ਪੂਜਾ, ਦੁਪਹਿਰ 3 ਤੋਂ 5 ਵਜੇ ਤੱਕ ਹਵਨ ਯੱਗ, ਸ਼ਾਮ 5.30 ਤੋਂ 6.30 ਵਜੇ ਤੱਕ ਦੁਰਗਾ ਸਤੁਤੀ ਪਾਠ ਤੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਜਾਗਰਣ ਹੋਵੇਗਾ। ਇਸ ਦੌਰਾਨ ਫਲਾਹਾਰ ਲੰਗਰ ਵੀ ਲਗਾਇਆ ਜਾਵੇਗਾ। ਵੱਖ-ਵੱਖ ਦਿਨਾਂ ਵਿਚ 11 ਅਕਤੂਬਰ ਨੂੰ ਰਾਧੇ-ਰਾਧੇ ਸੰਕੀਰਤਨ ਮੰਡਲ ਗੜ੍ਹਸ਼ੰਕਰ, 12 ਨੂੰ ਸਰਬਜੀਤ ਮੱਟੂ ਰੋਪੜ, 13 ਨੂੰ ਦੀਪਕ ਰੋਪੜ, 14 ਨੂੰ ਓਹਰੀ ਸਾਬ ਕਰਤਾਰਪੁਰ, 15 ਨੂੰ ਹੀਰਾ ਲਾਲ ਚੰਡੀਗੜ੍ਹ, 16 ਨੂੰ ਮਿੱਕੀ ਲੰਗੜੋਆ, 17 ਨੂੰ ਸੁਮਨ ਵਰਮਾ, 18 ਨੂੰ ਆਸ਼ੂ ਦਿਗਵਾ ਰਾਹੋਂ ਅਤੇ 19 ਨੂੰ ਚੰਦਨਪ੍ਰੀਤ ਚੰਨੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਗਮ ਦੀ ਸਮਾਪਤੀ ਮੌਕੇ 20 ਅਕਤੂਬਰ ਨੂੰ ਸਵੇਰੇ 11 ਵਜੇ ਪੂਰਨਾਹੁਤੀ ਪਾਈ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਕੰਜ਼ਕ ਪੂਜਨ ਅਤੇ 12:15 ਵਜੇ ਭੰਡਾਰਾ ਲਗਾਇਆ ਜਾਵੇਗਾ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਬਿੱਟੂ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਚਰਨਜੀਤ ਕਾਲਾ, ਰਾਜਨ ਸੋਨੀ, ਪ੍ਰਿੰਸ ਸੋਨੀ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੰਜੀਵ ਖੰਨਾ ਤੇ ਪੰਡਿਤ ਹਰਸ਼ਵਰਧਨ ਮੌਜੂਦ ਸਨ।
ਪਿਛਲੀ ਖ਼ਬਰ ਬਾਗੋਵਾਲ ਵਿਖੇ ਵਾਲੀਬਾਲ ਟੂਰਨਾਮੈਂਟ ਦਾ ਆਗਾਜ਼ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।