03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਵਿੰਦਰ ਕੁਮਾਰ ਦੀ ਸੜਕ ਹਾਦਸੇ ’ਚ ਮੌਤ

ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬੀਤੀ ਸ਼ਾਮ ਪਿੰਡ ਸਮੁੰਦੜਾ ਨੇੜੇ ਪਿੰਡ ਰੱਤੇਵਾਲ ਨਿਵਾਸੀ ਦਵਿੰਦਰ ਕੁਮਾਰ ਦੀ ਸੜਕ ਹਾਦਸੇ ਵਿਚ ਹੋਈ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਦਵਿੰਦਰ ਕੁਮਾਰ ਆਪਣੇ ਇਕ ਸਾਥੀ ਨਰਿੰਦਰ ਕੁਮਾਰ ਨਾਲ ਬਲਾਚੌਰ ਤੋਂ ਗੜ੍ਹਸ਼ੰਕਰ ਸਾਈਡ ਜਾ ਰਹੇ ਸਨ।

ਅਜੀਤ ਡੈਸਕ 03-10-2026
ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬੀਤੀ ਸ਼ਾਮ ਪਿੰਡ ਸਮੁੰਦੜਾ ਨੇੜੇ ਪਿੰਡ ਰੱਤੇਵਾਲ ਨਿਵਾਸੀ ਦਵਿੰਦਰ ਕੁਮਾਰ ਦੀ ਸੜਕ ਹਾਦਸੇ ਵਿਚ ਹੋਈ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਦਵਿੰਦਰ ਕੁਮਾਰ ਆਪਣੇ ਇਕ ਸਾਥੀ ਨਰਿੰਦਰ ਕੁਮਾਰ ਨਾਲ ਬਲਾਚੌਰ ਤੋਂ ਗੜ੍ਹਸ਼ੰਕਰ ਸਾਈਡ ਜਾ ਰਹੇ ਸਨ। ਜਦੋਂ ਉਹ ਸਮੁੰਦੜਾ ਨਜ਼ਦੀਕ ਇਕ ਸੀਮਿੰਟ ਦੇ ਭਰੇ ਟਰਾਲੇ ਨੂੰ ਓਵਰਟੇਕ ਕਰਨ ਲੱਗੇ ਤਾਂ ਖਰਾਬ ਸੜਕ ਕਾਰਨ ਉਨ੍ਹਾਂ ਦੀ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਤੇ ਸਕੂਟਰੀ ਟਰਾਲੇ ਨਾਲ ਟਕਰਾ ਗਈ। ਦਵਿੰਦਰ ਕੁਮਾਰ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਲਾਚੌਰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਦਵਿੰਦਰ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੜ੍ਹਸ਼ੰਕਰ ਸਿਵਲ ਹਸਪਤਾਲ ਵਿਚ ਉਸ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਜਦੋਂ ਦਵਿੰਦਰ ਕੁਮਾਰ ਦੀ ਲਾਸ਼ ਪਿੰਡ ਵਿਚ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਪਿੰਡ ਰੱਤੇਵਾਲ ਵਿਚ ਦਵਿੰਦਰ ਕੁਮਾਰ ਦਾ ਸਸਕਾਰ ਕੀਤਾ, ਜਿਸ ਵਿਚ ਭਾਰੀ ਸੰਖਿਆ ਵਿਚ ਰਿਸ਼ਤੇਦਾਰ ਸੱਜਣ-ਮਿੱਤਰ ਤੇ ਕਈ ਰਾਜਨੀਤਿਕ ਹਸਤੀਆਂ ਨੇ ਪਹੁੰਚ ਕੇ ਨਮ ਅੱਖਾਂ ਨਾਲ ਦਵਿੰਦਰ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ। ਦਵਿੰਦਰ ਕੁਮਾਰ ਦੇ ਪੰਜ ਭੌਤਿਕ ਸਰੀਰ ਨੂੰ ਮੁੱਖ ਅਗਨੀ ਉਸ ਦੇ ਪੁੱਤਰ ਮੋਹਿਤ ਕੁਮਾਰ ਵੱਲੋਂ ਦਿੱਤੀ।
ਪਿਛਲੀ ਖ਼ਬਰ 251 ਮੈਂਬਰੀ ਸਿੱਖ ਜਥਾ 11 ਨੂੰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗਾ ਬੇਨਤੀ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਜਵਾਬ... ਅਗਲੀ ਖ਼ਬਰ ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਨੂੰ 25 ਫੁੱਟਬਾਲ ਕੀਤੇ ਭੇਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।