03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਟੀਮ ਸਮੇਤ ਡੇਰਾ ਬਾਬਾ ਸਰਵਣ ਦਾਸ ਦੇ ਸਾਲਾਨਾ ਸ਼ਰਾਧ ਭੰਡਾਰੇ ’ਤੇ ਹਾਜ਼ਰੀ ਲਗਵਾਈ

ਕਾਠਗੜ੍ਹ, 2 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਤਪ ਅਸਥਾਨ ਬਾਉੜੀ ਸਾਹਿਬ ਦੀ ਮਹਾਨ ਰੂਹਾਨੀ ਸ਼ਖ਼ਸੀਅਤ ਬ੍ਰਹਮਲੀਨ ਬਾਬਾ ਸਰਵਣ ਦਾਸ ਮਹਾਰਾਜ ਦੇ ਸਾਲਾਨਾ ਸ਼ਰਾਧ ਭੰਡਾਰੇ ਮੌਕੇ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਕਾਠਗੜ੍ਹ ਵਿਖੇ ਕਰਵਾਏ ਧਾਰਮਿਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਆਪਣੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਦੌਰਾਨ ਉਨ੍ਹਾਂ ਨੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਗੁਰੂਦੇਵ ਨੂੰ ਸ਼ਰਧਾ ਸੁਮਨ ਭੇਟ ਕੀਤੇ।

ਅਜੀਤ ਡੈਸਕ 03-10-2026
ਕਾਠਗੜ੍ਹ, 2 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਤਪ ਅਸਥਾਨ ਬਾਉੜੀ ਸਾਹਿਬ ਦੀ ਮਹਾਨ ਰੂਹਾਨੀ ਸ਼ਖ਼ਸੀਅਤ ਬ੍ਰਹਮਲੀਨ ਬਾਬਾ ਸਰਵਣ ਦਾਸ ਮਹਾਰਾਜ ਦੇ ਸਾਲਾਨਾ ਸ਼ਰਾਧ ਭੰਡਾਰੇ ਮੌਕੇ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਕਾਠਗੜ੍ਹ ਵਿਖੇ ਕਰਵਾਏ ਧਾਰਮਿਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਆਪਣੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਦੌਰਾਨ ਉਨ੍ਹਾਂ ਨੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਗੁਰੂਦੇਵ ਨੂੰ ਸ਼ਰਧਾ ਸੁਮਨ ਭੇਟ ਕੀਤੇ। ਇਸ ਮੌਕੇ ਕਰਵਾਏ ਹਵਨ, ਕਥਾ ਦੇ ਭੋਗ ਤੇ ਪੂਰਨ ਆਹੂਤੀ ਵਿੱਚ ਉਨ੍ਹਾਂ ਨੇ ਸ਼ਮੂਲੀਅਤ ਕੀਤੀ। ਸਵਾਮੀ ਦਿਆਲ ਦਾਸ ਮਹਾਰਾਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਪਣੇ ਪੁਰਖਿਆਂ ਪ੍ਰਤੀ ਸ਼ਰਧਾਵਾਨ ਬਣਨ ਅਤੇ ਉਨ੍ਹਾਂ ਦੇ ਦੱਸੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ।
ਪਿਛਲੀ ਖ਼ਬਰ ਪੰਜ ਮਹੀਨਿਆਂ ਤੋਂ ਪੁੱਟੀ ਪਈ ਲਿੰਕ ਸੜਕ ਨੇ ਰੈਲਮਾਜਰਾ ਵਾਸੀਆਂ ਦਾ ਜਿਊਣਾ ਕੀਤਾ ਮੁਹਾਲ ਅਗਲੀ ਖ਼ਬਰ ਸਮਾਜ ਸੇਵੀ ਕੁਲਵਿੰਦਰ ਸਿੰਘ ਭਾਰਟਾ ਨੇ ਬੱਚਿਆਂ ਨੂੰ ਵੰਡੀਆਂ ਖੇਡ ਵਰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।