04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੋਬਾਈਲ ਫੋਨ ’ਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਨ ਲੋਕ-ਝਿੱਕਾ

ਬੰਗਾ, 2 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅੱਜ ਦੇ ਡਿਜੀਟਲ ਯੁੱਗ ਵਿਚ ਜਿਥੇ ਬੈਂਕਿੰਗ, ਆਨਲਾਈਨ ਸ਼ੌਪਿੰਗ ਤੇ ਸਰਕਾਰੀ ਸੇਵਾਵਾਂ ਸਾਡੇ ਮੋਬਾਈਲ ’ਤੇ ਉਪਲੱਬਧ ਹਨ, ਉਥੇ ਹੀ ਸਾਈਬਰ ਠੱਗੀ ਦੇ ਮਾਮਲੇ ਵੀ ਦਿਨ-ਬ-ਦਿਨ ਵੱਧ ਰਹੇ ਹਨ। ਇਹ ਪ੍ਰਗਟਾਵਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸ:ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।

ਅਜੀਤ ਡੈਸਕ 03-10-2026
ਬੰਗਾ, 2 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅੱਜ ਦੇ ਡਿਜੀਟਲ ਯੁੱਗ ਵਿਚ ਜਿਥੇ ਬੈਂਕਿੰਗ, ਆਨਲਾਈਨ ਸ਼ੌਪਿੰਗ ਤੇ ਸਰਕਾਰੀ ਸੇਵਾਵਾਂ ਸਾਡੇ ਮੋਬਾਈਲ ’ਤੇ ਉਪਲੱਬਧ ਹਨ, ਉਥੇ ਹੀ ਸਾਈਬਰ ਠੱਗੀ ਦੇ ਮਾਮਲੇ ਵੀ ਦਿਨ-ਬ-ਦਿਨ ਵੱਧ ਰਹੇ ਹਨ। ਇਹ ਪ੍ਰਗਟਾਵਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸ:ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕੱਲ ਸਾਈਬਰ ਅਪਰਾਧੀ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤੋਂ ਨਵੇਂ ਤਰੀਕੇ ਅਪਣਾ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਆਮ ਤਰੀਕਾ ਓ. ਟੀ. ਪੀ. (ਵਨ ਟਾਈਮ ਪਾਸਵਰਡ) ਹਾਸਿਲ ਕਰਨਾ ਹੈ। ਅੱਜ ਕੱਲ੍ਹ ਸਾਈਬਰ ਅਪਰਾਧੀ ਲੋਕਾਂ ਨੂੰ ਡਰਾ ਕੇ, ਲਾਲਚ ਦੇ ਕੇ ਜਾਂ ਕੇ. ਵਾਈ. ਸੀ. ਦਾ ਵਾਸਤਾ ਪਾ ਕੇ, ਜਾਂ ਫਿਰ ਲਾਟਰੀ ਨਿਕਲਣ ਦਾ ਭਰੋਸਾ ਦੇ ਕੇ ਬੇਵਕੂਫ ਬਣਾਉਂਦੇ ਹਨ। ਇਹ ਚਲਾਕ ਲੋਕ ਚੰਦ ਮਿੰਟਾਂ ਵਿਚ ਹੀ ਭੋਲੇ ਭਾਲੇ ਲੋਕਾਂ ਨੂੰ ਤਾਂ ਕੀ ਪੜ੍ਹੇ ਲਿਖੇ ਲੋਕਾਂ ਨੂੰ ਵੀ ਠੱਗਣ ਵਿਚ ਕਾਮਯਾਬ ਹੋ ਜਾਂਦੇ ਹਨ। ਜੇਕਰ ਤੁਸੀਂ ਕਿਸੇ ਅਣਜਾਣ ਵਿਅਕਤੀ ਨਾਲ ਆਪਣੇ ਫੋਨ ’ਤੇ ਆਇਆ ਹੋਇਆ ਓ. ਟੀ. ਪੀ. ਸਾਂਝਾ ਕਰਦੇ ਹੋ ਤਾਂ ਕਮਾਈ ਦੀ ਸਾਰੀ ਜਮ੍ਹਾਂ ਪੂੰਜੀ ਬਿਨਾਂ ਦੇਰੀ ਗਾਇਬ ਹੋ ਸਕਦੀ ਹੈ। ਸ : ਝਿੱਕਾ ਨੇ ਸਮਾਜ ਦੇ ਲੋਕਾਂ ਨੂੰ ਇਸ ਠੱਗੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਸ: ਝਿੱਕਾ ਦੇ ਨਾਲ ਗੁਰਪ੍ਰੀਤ ਸਿੰਘ ਪਾਬਲਾ ਨਿਊ ਖੇਤੀ ਸੁਵਿਧਾ ਕੇਂਦਰ ਨਵਾਂਸ਼ਹਿਰ ਰੋਡ ਬੰਗਾ, ਸ: ਪਰਮਜੀਤ ਸਿੰਘ ਸੂਰਾਪੁਰੀ ਪ੍ਰਧਾਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਲੈਕ: ਅੰਮ੍ਰਿਤਪਾਲ ਸਿੰਘ ਬਾਬਾ ਸਟੇਟ ਐਵਾਰਡੀ ਅਧਿਆਪਕ, ਮੁਕੇਸ਼ ਕੁਮਾਰ ਵਿੱਕੀ ਪੰਜਾਬ ਮੈਡੀਸਨ ਟਰੇਡਰਜ਼, ਲੇਖਕ ਬੌਬੀ ਰੱਲ੍ਹ ਲਧਾਣਾ ਉੱਚਾ, ਮਨਦੀਪ ਸਿੰਘ ਗੋਬਿੰਦਪੁਰੀ ਕਿਸਾਨ ਆਗੂ, ਸੁਖਵੀਰ ਸਿੰਘ ਸੋਨੀ ਭਾਟੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੌਜੂਦਾ ‘ਆਪ’ ਸਰਕਾਰ ਦੀ ਸ਼ਹਿ ’ਤੇ ਹੀ ਚੱਲ ਰਿਹੈ ਨਾਜਾਇਜ਼ ਮਾਈਨਿੰਗ ਦਾ ਧੰਦਾ-ਸੀ. ਪੀ. ਆਈ. (ਐਮ) ਆਗੂ ਅਗਲੀ ਖ਼ਬਰ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਕਾਂਗਰਸ ਵਲੋਂ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।