04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜ਼ਨ-4 ਤੀਸਰੇ ਦਿਨ ਵੀ ਜਾਰੀ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜ਼ਿਲ੍ਹਾ-ਖੇਡ ਅਫਸਰ

ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਤੀਸਰੇ ਦਿਨ ਵੀ ਜਾਰੀ ਰਹੇ। ਇਸ ਸੰਬੰਧੀ ਸ੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਚੈੱਸ ਗੇਮ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 03-10-2026
ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਤੀਸਰੇ ਦਿਨ ਵੀ ਜਾਰੀ ਰਹੇ। ਇਸ ਸੰਬੰਧੀ ਸ੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਚੈੱਸ ਗੇਮ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਚੈਸ ਗੇਮ ਦੇ ਮੁਕਾਬਲਿਆਂ ਅੰਡਰ 14 ਲੜਕੇ ਹਰਮਨਜੀਤ ਨੇ ਪਹਿਲਾ, ਕਾਵਿਅੰਸ਼ ਨੇ ਦੂਜਾ ਤੇ ਮਨਰਾਜ, ਏਹਾਨ ਅਤੇ ਕਨਵਰ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈੱਸ ਅੰਡਰ 14 (ਲੜਕੀਆਂ) ਵਿਚ ਸੁਖਮਨ ਕੌਰ ਨੇ ਪਹਿਲਾ, ਵਨੀਤਾ ਨੇ ਦੂਜਾ ਤੇ ਹਰਲੀਨ, ਰਿਤਿਕਾ, ਮਨਵੀਰ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈੱਸ ਅੰਡਰ 17 (ਲੜਕੇ) ਵਿਚ ਦੀਵਾਂਸ਼ ਨੇ 17 ਪਹਿਲਾ, ਤੁਸ਼ਾਰ ਨੇ ਦੂਜਾ, ਅਤੇ ਮਾਧਵ, ਰਾਜਵੀਰ, ਮੰਨਤਜੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈੱਸ ਅੰਡਰ 17 ਲੜਕੀਆਂ ਦੇ ਮੁਕਾਵਲੇ ਵਿਚ ਏਂਜਲ ਨੇ ਪਹਿਲਾ, ਨਵਨੂਰ ਨੇ ਦੂਜਾ ਤੇ ਏਕਮ, ਹਰਨੂਰ ਅਤੇ ਗੁਰਲੀਨ ਨੇ ਤੀਜਾ ਸਥਾਨ ਹਾਸਿਲ ਕੀਤਾ। ਪਹਿਲਾ ਤੁਸ਼ਾਰ ਨੇ ਦੂਜਾ ਤੇ ਮਾਧਵ, ਰਾਜਵਚੀਰ ਅਤੇ ਮੰਨਤਜੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈੱਸ ਅੰਡਰ 21 (ਲੜਕੇ) ਵਿਚ ਵਾਭਵ ਸ਼ਰਮਾ ਨੇ ਪਹਿਲਾ, ਦਹਿਮਾਨ ਸਿੰਘ ਨੇ ਦੂਜਾ ਤੇ ਈਸ਼ਾਨ, ਪਰਾਸ਼ਰ, ਭੁਪਿੰਦਰ, ਕਮਲਦੀਪ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈੱਸ ਅੰਡਰ 21 (ਲੜਕੀਆਂ) ਵਿਚ ਕਾਨਿਕਾ ਨੇ ਪਹਿਲਾ, ਗੁਰਲੀਨ ਨੇ ਦੂਜਾ ਅਤੇ ਹਰਮਨ, ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। ਤੀਸਰੇ ਦਿਨ ਚੱਲੇ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਅਥਲੈਟਿਕਸ ਅੰਡਰ 17 (ਲੜਕੇ) 800 ਮੀਟਰ ਦੇ ਮੁਕਾਬਲਿਆਂ ਵਿਚ ਰੋਸ਼ਨ ਕੁਮਾਰ ਨੇ ਪਹਿਲਾ, ਅਕਾਸ਼ ਨੇ ਦੂਜਾ ਤੇ ਨਵਜੋਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੀਆਂ) 800 ਮੀਟਰ ਦੇ ਮੁਕਾਬਲਿਆਂ ਵਿਚ ਈਨਾਕਸ਼ੀ ਨੇ ਪਹਿਲਾ, ਜੋਤੀ ਬੰਗਾ ਨੇ ਦੂਜਾ ਤੇ ਪ੍ਰਤਿਗਿਆ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਥਲੈਟਿਕਸ ਅੰਡਰ 21 ਲੜਕੀਆਂ 800 ਮੀਟਰ ਵਿਚ ਤਮੰਨਾ ਨੇ ਪਹਿਲਾ ਅਤੇ ਸੰਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੌਂਗ ਜੰਪ ਅੰਡਰ 17 (ਲੜਕਿਆਂ) ਵਿਚ ਗੁਰਵੀਰ ਨੇ ਪਹਿਲਾ, ਅੰਸ਼ ਕੁਮਾਰ ਨੇ ਦੂਜਾ ਤੇ ਵੰਸ਼ ਚੌਹਾਨ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਈਜੰਪ ਅੰਡਰ 17 ਦੇ ਮੁਕਾਬਲੇ ਵਿਚ ਅਸ਼ਮੀਤ ਨੇ ਪਹਿਲਾ, ਦੀਵਾਂਸ਼ੁ ਸਹਿਜਪਾਲ ਨੇ ਦੂਜਾ ਅਤੇ ਅਦਿੱਤਿਆ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਹਰਡਲਜ ਵਿਚ ਮਨਰਾਜ ਗੋਸਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ (ਸਰਕਲ ਸਟਾਇਲ) ਅੰਡਰ 17 (ਲੜਕੇ) ਦੇ ਮੁਕਾਬਲਿਆਂ ਵਿਚ ਮਾਈ ਭਾਗੋ ਸਪੋਰਟਸ ਕਲੱਬ ਨੇ ਪਹਿਲਾ, ਪਿੰਡ ਸਰਹਾਲ ਕਾਜੀਆਂ ਨੇ ਦੂਜਾ ਤੇ ਪਿੰਡ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਬੱਡੀ (ਸਰਕਲ) 21-30 (ਲੜਕਿਆਂ) ਦੇ ਮੁਕਾਬਲਿਆਂ ਵਿਚ ਸਪੋਰਟਸ ਕਲੱਬ ਕੱਟਾਂ ਨੇ ਪਹਿਲਾ, ਕਰਤਾਰ ਸਿੰਘ ਸਰਾਭਾ ਮਾਜਰਾ ਜੱਟਾਂ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ (ਨੈਸ਼ਨਲ) ਅੰਡਰ 14 (ਲੜਕਿਆਂ) ਦੇ ਮੁਕਾਬਲਿਆਂ ਵਿਚ ਸ. ਸ. ਸ. ਸਕੂਲ ਲੱਗੜੇਆ ਨੇ ਪਹਿਲਾ, ਸ. ਸ. ਸ. ਸਕੂਲ ਮੁਕੰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ (ਨੈਸ਼ਨਲ) ਅੰਡਰ 17 ਸ. ਸ. ਸ. ਸਕੂਲ ਲਗੜਆ ਨੇ ਪਹਿਲਾ ਤੇ ਐਮ. ਬੀ. ਜੀ. ਸਕੂਲ ਪੋਜੇਵਾਲ ਨੇ ਦੂਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਦੇ ਮੁਕਾਬਲਿਆਂ ਵਿਚ ਅੰਡਰ 21 (ਲੜਕੇ) ਛੋਰੀਆ ਇੰਟਰਨੈਸ਼ਨਲ ਸਕੂਲ ਬਲਾਚੌਰ ਨੇ ਪਹਿਲਾ ਸਥਾਨ ਤੇ ਜੀ. ਆਰ. ਆਈ. ਪੀ. ਐਸ. ਮੌਲਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। ਤੀਸਰੇ ਦਿਨ ਹੋਏ ਮੁਕਾਬਲਿਆ ਵਿਚ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਤੇ ਨਾਮਵਾਰ ਅੰਤਰਰਾਸ਼ਟਰੀ ਵੇਟ ਲਿਫਟਰ ਸੰਤੋਖ ਕੁਮਾਰ ਚੌਹਾਨ, ਕਸ਼ਮੀਰ ਸਿੰਘ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਵਲੋਂ ਤਗਮੇ ਤਕਸੀਮ ਕੀਤੇ ਗਏ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਰਾਧਾ ਕੁਮਾਰੀ, ਮਨਜਿੰਦਰ ਸਿੰਘ, ਸੰਜੀਵ ਕੁਮਾਰ, (ਸਾਰੇ ਅਥਲੈਟਿਕ ਕੋਚ), ਸ੍ਰੀਮਤੀ ਜਸਕਰਨ ਕੌਰ ਕੋਚ (ਕਬੱਡੀ ਸਰਕਲ), ਸ੍ਰੀਮਤੀ ਗੁਰਜੀਤ ਕੌਰ ਕੋਚ (ਕਬਡੀ ਨੈਸ਼ਨਲ) ਨਵੀਨ ਕੁਮਾਰ, ਮਨਪ੍ਰੀਤ ਸਿੰਘ ( ਦੋਨੋਂ ਵਾਲੀਬਾਲ ਕੋਚ), ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁੱਟਬਾਲ ਕੋਚ, ਨਵੀਨ ਕੁਮਾਰ, ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ, ਗੁਰਤੇਜ ਸਿੰਘ ਸੁਪਰਵਾਈਜਰ, ਗੁਰਭਿੰਦਰ ਕੌਰ ਹੈਂਡਬਾਲ ਕੋਚ ਰਾਮ ਕੁਮਾਰ, ਹਰਦੀਪ ਕੁਮਾਰ (ਦੋਨੋਂ ਜੁੱਡੋ ਕੋਚ), ਮੈਡਮ ਗੋਰੀ, ਮੈਡਮ ਨਿਵਿਦਤਾ ਇੰਚਾਰਜ ਸਪੋਰਟਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ/ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ 3 ਕਾਬੂ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।