27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਸਬਾ ਮਜਾਰੀ ਅੱਡੇ ’ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨ ਕਸਬਾ ਮਜਾਰੀ ਅੱਡੇ ’ਚੋਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਹੈ। ਇਸ ਬਾਰੇ ਪਰਮਜੀਤ ਸਿੰਘ ਪੁੱਤਰ ਬਖਸ਼ੀ ਰਾਮ ਪਿੰਡ ਕਰਾਵਰ ਨੇ ਦੱਸਿਆ ਕਿ ਉਸ ਦਾ ਲੜਕਾ ਰਾਹੁਲ ਕੈਥ ਜੋ ਹੁਸ਼ਿਆਰਪੁਰ ਵਿਖੇ ਆਈ.

ਮੋਟਰਸਾਈਕਲ ਚੋਰੀ ਦੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਕਰਾਵਰ। 27-09-2026
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨ ਕਸਬਾ ਮਜਾਰੀ ਅੱਡੇ ’ਚੋਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਹੈ। ਇਸ ਬਾਰੇ ਪਰਮਜੀਤ ਸਿੰਘ ਪੁੱਤਰ ਬਖਸ਼ੀ ਰਾਮ ਪਿੰਡ ਕਰਾਵਰ ਨੇ ਦੱਸਿਆ ਕਿ ਉਸ ਦਾ ਲੜਕਾ ਰਾਹੁਲ ਕੈਥ ਜੋ ਹੁਸ਼ਿਆਰਪੁਰ ਵਿਖੇ ਆਈ. ਟੀ. ਆਈ. ਵਿਚ ਕੋਈ ਕੋਰਸ ਕਰਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰ ਵੇਲੇ ਮਜਾਰੀ ਅੱਡੇ ਲਾਗੇ ਇਕ ਦੁਕਾਨ ਦੇ ਪਿੱਛੇ ਆਪਣਾ ਕਾਲੇ ਰੰਗ ਦਾ ਸਪਲੈਂਡਰ ਪਰੋ ਮੋਟਰਸਾਈਕਲ ਨੰਬਰ ਪੀ.ਬੀ. 10 ਈ. ਈ. 5448 ਨੂੰ ਜਿੰਦਰਾ ਲਾ ਕੇ ਖੜ੍ਹਾ ਕਰਕੇ ਆਈ. ਟੀ. ਆਈ. ਚਲਾ ਗਿਆ। ਜਦੋਂ ਸ਼ਾਮ 4 ਵਜੇ ਵਾਪਸ ਆਇਆ ਤਾਂ ਉਥੇ ਮੋਟਰਸਾਈਕਲ ਨਹੀਂ ਸੀ, ਜਿਸ ਦੀ ਆਲੇ ਦੁਆਲੇ ਭਾਲ ਕੀਤੀ ਪਰ ਨਹੀਂ ਮਿਲਿਆ। ਜਦੋਂ ਨੇੜੇ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਵੇਖਿਆ ਦੁਪਹਿਰ ਸਮੇਂ ਇਕ ਪਤਲਾ ਜਿਹਾ ਲੜਕਾ ਇਥੋਂ ਮੋਟਰਸਾਈਕਲ ਚੋਰੀ ਕਰਕੇ ਲਿਜਾ ਰਿਹਾ ਹੈ ਪਰ ਉਸ ਦੀ ਸ਼ਕਲ ਪੂਰੀ ਤਰਾਂ ਨਹੀਂ ਪਛਾਣੀ ਜਾ ਰਹੀ, ਜਿਸ ਦੀ ਇਤਲਾਹ ਬੀਤੀ ਸ਼ਾਮ ਹੀ ਸਦਰ ਪੁਲਿਸ ਸਟੇਸ਼ਨ ਬਲਾਚੌਰ ਵਿਖੇ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਾਡਾ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਯੂ. ਜੀ. ਸੀ. ਨੈੱਟ ਇਮਤਿਹਾਨ ਕੀਤਾ ਪਾਸ ਅਗਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਕਪਾਹ ਦੇ ਹੈਂਡ ਬੈਗ ਬਣਾਉਣ ਸੰਬੰਧੀ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।