27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੇ. ਸੀ. ਫਾਰਮੇਸੀ ਕਾਲਜ ’ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ

ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ.

ਮੰਚ ਤੋਂ ਸੰਬੋਧਨ ਕਰਦੇ ਹੋਏ ਡਾ. ਮਨਜਿੰਦਰ ਸਿੰਘ ਗਿੱਲ ਤੇ ਸਮਾਗਮ ’ਚ ਹਾਜ਼ਰ ਵਿਦਿਆਰਥੀ। 27-09-2026
ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਕਾਲਜ ਆਫ ਫਾਰਮੇਸੀ ’ਚ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਦੀ ਦੇਖ-ਰੇਖ ’ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ। ਇਸ ਮੌਕੇ ਕਾਲਜ ’ਚ ਪੋਸਟਰ ਮੇਕਿੰਗ, ਕੁਇਜ਼ ਤੇ ਫਾਰਮਾਸਿਸਟ ਦੀ ਭੂਮਿਕਾ ’ਤੇ ਨੁੱਕੜ ਨਾਟਕ ਕਰਵਾਏ ਗਏ। ਸਮਾਗਮ ਤੋਂ ਪਹਿਲਾਂ ਡਿਵੈਲਪਮੈਂਟ ਆੱਫ ਨੌਵਲ ਸਿੰਥੈਟਿਕ ਪ੍ਰੋਸੈਸਿਜ਼ ਫਾਰ ਏ. ਪੀ. ਆਈ. ਵਿਸ਼ੇ ’ਤੇ ਮੁਹਾਲੀ ਸਥਿਤ ਨਾਈਪਰ ਦੇ ਫਾਰਮਾਸਿਊਟੀਕਲ ਟੈਕਨਾਲੋਜੀ ਵਿਭਾਗ ਦੇ ਮੁਖੀ ਤੇ ਸਹਾਇਕ ਪ੍ਰੋਫੈਸਰ ਡਾ. ਮਨਜਿੰਦਰ ਸਿੰਘ ਗਿੱਲ ਵਲੋਂ ਗੈਸਟ ਲੈਕਚਰ ਦਿੱਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਤੇ ਵਿਭਾਗ ਮੁਖੀ ਅਮਨਜੋਤ ਕੌਰ ਵਲੋਂ ਮੁੱਖ ਵੱਕਤਾ ਦੇ ਨਾਲ ਜੋਤੀ ਪ੍ਰਜਵਲਿਤ ਕਰਕੇ ਸ਼ੁਰੂਆਤ ਕੀਤੀ ਗਈ। ਮੁੱਖ ਬੁਲਾਰੇ ਡਾ. ਮਨਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟ (ਏ. ਪੀ. ਆਈ.) ਲਈ ਨਵੀਆਂ ਸਿੰਥੈਟਿਕ ਪ੍ਰਕਿਰਿਆਵਾਂ ਦਾ ਵਿਕਾਸ ਫਾਰਮਾਸਿਊਟੀਕਲ ਕੈਮਿਸਟਰੀ ਦਾ ਮਹੱਤਵਪੂਰਨ ਖੇਤਰ ਹੈ। ਇਸ ਦਾ ਮੁੱਖ ਉਦੇਸ਼ ਦਵਾਈਆਂ ਦੇ ਨਿਰਮਾਣ ਨੂੰ ਵਧੇਰੇ ਕਿਫਾਇਤੀ, ਸੁਰੱਖਿਅਤ ਤੇ ਵਾਤਾਵਰਨ ਪੱਖੋਂ ਅਨੁਕੂਲ ਬਣਾਉਣਾ ਹੈ। ਡਾ. ਗਿੱਲ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਫਾਰਮਾਸਿਸਟ ਦਿਵਸ ਦਾ ਥੀਮ ਫਾਰਮਾਸਿਸਟ ਵਿਸ਼ਵਵਿਆਪੀ ਸਿਹਤ ਲੋੜਾਂ ਦੀ ਪੂਰਤੀ ਹੈ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਨੇ ਦੱਸਿਆ ਕਿ ਵਿਸ਼ਵ ਫਾਰਮਾਸਿਸਟ ਦਿਵਸ ਦੀ ਸ਼ੁਰੂਆਤ ਸਾਲ 2009 ’ਚ ਇਸਤਾਂਬੁਲ, ਤੁਰਕੀ ਵਿਖੇ ਹੋਈ ਫਾਰਮੇਸੀ ਅਤੇ ਫਾਰਮਾਸਿਊਟੀਕਲ ਸਾਇੰਸ ਦੀ ਵਿਸ਼ਵ ਕਾਨਫ ਰੰਸ ਦੌਰਾਨ ਇੰਟਰਨੈਸ਼ਨਲ ਫਾਰਮਾਸਿਊਟੀਕਲ ਫੈਡਰੇਸ਼ਨ ਵੱਲੋਂ ਕੀਤੀ ਗਈ ਸੀ। 25 ਸਤੰਬਰ ਦੀ ਤਰੀਕ ਇਸ ਲਈ ਚੁਣੀ ਗਈ ਕਿਉਂਕਿ ਇਸੇ ਦਿਨ ਸਾਲ 1912 ’ਚ ਐਫ. ਆਈ. ਪੀ. ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਫਾਰਮਾਸਿਸਟ ਹਮੇਸ਼ਾ ਲੋਕਾਂ ਦੀ ਭਲਾਈ ਲਈ ਤਤਪਰ ਰਹਿੰਦੇ ਹਨ। ਪ੍ਰੋਗਰਾਮ ਕੋਆਰਡੀਨੇਟਰ ਮਨਪ੍ਰੀਤ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਅਮਨਜੋਤ ਕੌਰ ਤੇ ਜਸਪ੍ਰੀਤ ਵਲੋਂ ਕੀਤੀ ਗਈ। ਪੋਸਟਰ ਮੇਕਿੰਗ ਮੁਕਾਬਲੇ ’ਚ ਤੌਫਿਕ ਕੁਰੈਸ਼ੀ, ਰੋਜ਼ੀਨ ਤੇ ਬੰਸ਼ ਗਰੁੱਪ ਨੇ ਪਹਿਲਾ, ਅੰਮ੍ਰਿਤਾ ਨੇ ਦੂਜਾ ਅਤੇ ਵਿਸ਼ਵਜੀਤ ਸਿੰਘ ਤੇ ਗੌਰਵ ਜੱਸੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕੁਇਜ਼ ’ਚ ਸੈਮਿਨਕਾ, ਗੁਰਲੀਨ ਤੇ ਹੋਰੋਜ਼ਲਿਨ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਫਾਰਮਾਸਿਸਟਾਂ ਦੀ ਭੂਮਿਕਾ ’ਤੇ ਨੁੱਕੜ ਨਾਟਕ ਖੇਲੇ ਗਏ। ਜੇਤੂ ਵਿਦਿਆਰਥੀਆਂ ਤੇ ਵਕਤਾ ਡਾ. ਗਿੱਲ ਨੂੰ ਮੰਚ ’ਤੇ ਸਨਮਾਨਿਤ ਕੀਤਾ। ਮੌਕੇ ’ਤੇ ਨਵਜੋਤ, ਸ਼ਿਖਾ ਦੇਵਾ, ਜਸਪ੍ਰੀਤ, ਜਸਕਰਨ, ਇੰਦਰਪ੍ਰੀਤ, ਮੁਕੇਸ਼ ਸ਼ਰਮਾ, ਸੰਦੀਪ ਸਿੰਘ, ਰਿੰਪਾ, ਪੱਲਵੀ, ਗੁਲਸ਼ਨ, ਅਨੀਰਵਨ ਅਤੇ ਵਿਪਨ ਕੁਮਾਰ ਸਮੇਤ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਮੌਜੂਦ ਰਹੇ।
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਕਪਾਹ ਦੇ ਹੈਂਡ ਬੈਗ ਬਣਾਉਣ ਸੰਬੰਧੀ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਮੁਲਾਜ਼ਮ ਆਗੂ ਗਿਆਨ ਸਿੰਘ ਭਨੂੰ ਨੂੰ ਸਦਮਾ, ਮਾਤਾ ਸਵਰਗਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।