27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਆਰ. ਐਮ. ਪੀ. ਆਈ. ਨੇ ਮੋਦੀ, ਸ਼ਾਹ ਤੇ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ

ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ‘ਮੁਖ ਚੋਣ ਕਮਿਸ਼ਨਰ’ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਿਵਲ ਸੁਸਾਇਟੀ ਦੇ ਮੈਂਬਰ ਅਤੇ ਸਾਥੀ ਦੀਪਾਂਕਰ ਭੱਟਾਚਾਰੀਆ, ਪ੍ਰਸ਼ੋਤਮ ਸ਼ਰਮਾ, ਨੇਹਾ ਬੋਰਾ, ਜੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਸਮੇਤ ਹੋਰ ਨਾਮਵਰ ਖੱਬੇ-ਪੱਖੀ ਆਗੂਆਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅਤੇ ਲੋਕਤੰਤਰ ਦੀ ਲੁੱਟ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਦੇਸ਼ ਦੀ ਆਜ਼ਾਦੀ ਤੇ ਸੰਵਿਧਾਨ ਦੁਆਰਾ ਕਾਇਮ ਕੀਤੇ ਗਏ ਲੋਕਤੰਤਰ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ।

ਕਥਿਤ ਦੋਸ਼ੀਆਂ ਸੰਬੰਧੀ ਜਾਣਕਾਰੀ ਦੇਣ ਸਮੇਂ ਪੁਲਿਸ ਪਾਰਟੀ। ਤਸਵੀਰ : ਕਲੇਰ 27-09-2026

ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ‘ਮੁਖ ਚੋਣ ਕਮਿਸ਼ਨਰ’ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਿਵਲ ਸੁਸਾਇਟੀ ਦੇ ਮੈਂਬਰ ਅਤੇ ਸਾਥੀ ਦੀਪਾਂਕਰ ਭੱਟਾਚਾਰੀਆ, ਪ੍ਰਸ਼ੋਤਮ ਸ਼ਰਮਾ, ਨੇਹਾ ਬੋਰਾ, ਜੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਸਮੇਤ ਹੋਰ ਨਾਮਵਰ ਖੱਬੇ-ਪੱਖੀ ਆਗੂਆਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅਤੇ ਲੋਕਤੰਤਰ ਦੀ ਲੁੱਟ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਦੇਸ਼ ਦੀ ਆਜ਼ਾਦੀ ਤੇ ਸੰਵਿਧਾਨ ਦੁਆਰਾ ਕਾਇਮ ਕੀਤੇ ਗਏ ਲੋਕਤੰਤਰ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ। ਇਸ ਸਮੇਂ ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਸੁੱਜੋਂ, ਕੁਲਵਿੰਦਰ ਸਿੰਘ ਅਟਵਾਲ, ਵਿਜੇ ਕੁਮਾਰ, ਸੁਰਿੰਦਰ ਭੱਟੀ, ਸੂਬੇਦਾਰ ਮੇਜਰ ਸਿੰਘ, ਸੋਹਣ ਲਾਲ ਭੱਟੀ, ਗੁਰਨਾਮ ਸਿੰਘ ਭਾਨਮਜਾਰਾ, ਦਿਲਬਾਗ ਸਿੰਘ ਨਾਈਮਜਾਰਾ, ਰਣਜੀਤ ਗੁਜਰਪੁਰ, ਬਲਬੀਰ ਸਿੰਘ ਭੀਣ, ਪੂਜਨ ਪਾਸਵਾਨ, ਮਨਦੀਪ ਸਿੰਘ ਮੁਬਾਰਕਪੁਰ, ਸਰੂਪ ਸਿੰਘ ਔੜ, ਗੁਰਮੀਤ ਸਿੰਘ ਭੀਣ, ਤੋਤਾ ਮਹਾਲੋਂ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜਸਬੀਰ ਸਿੰਘ ਰੱਕੜ ਪਦਉੱਨਤ ਹੋ ਕੇ ਬਣੇ ਜ਼ਿਲ੍ਹਾ ਮੈਨੇਜਰ (ਡੀ. ਐੱਮ.) ਅਗਲੀ ਖ਼ਬਰ ਪਨਿਆਲੀ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਖਾਂ ਦਾ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।