18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੋਗਾ ਰੈਲੀ ਦੀ ਤਿਆਰੀ ਲਈ ਪਿੰਡ ਕਾਹਮਾ ’ਚ ਮੀਟਿੰਗ

ਬੰਗਾ, 17 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਕਾਹਮਾ ’ਚ 26 ਸਤੰਬਰ ਦੀ ਮੋਗਾ ਰੈਲੀ ਸੰਬੰਧੀ ਸੀ. ਪੀ.

ਅਜੀਤ ਡੈਸਕ 18-09-2026
ਬੰਗਾ, 17 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਕਾਹਮਾ ’ਚ 26 ਸਤੰਬਰ ਦੀ ਮੋਗਾ ਰੈਲੀ ਸੰਬੰਧੀ ਸੀ. ਪੀ. ਆਈ. ਐਮ. ਐਲ. ਨਿਊਡੈਮੋਕਰੇਸੀ ਵਲੋਂ ਕਾਮਰੇਡ ਹਰੀ ਰਾਮ ਰਸੂਲਪੁਰੀ ਦੀ ਅਗਵਾਈ ’ਚ ਮੀਟਿੰਗ ਕਰਾਈ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਫਾਸ਼ੀਵਾਦੀ ਨੀਤੀਆਂ ’ਤੇ ਚੱਲ ਰਹੀ ਹੈ। ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਮਜ਼ਦੂਰਾਂ ਲਈ 32 ਲੇਬਰ ਕਾਨੂੰਨਾਂ ਦੀ ਥਾਂ ’ਤੇ 4 ਲੇਬਰ ਕੋਡ ਲਿਆ ਰਹੀ ਹੈ। ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕੀਤੀ ਜਾ ਰਹੀ ਹੈ। ਮਨਰੇਗਾ ਸਕੀਮ ਖਤਮ ਕਰਕੇ ‘ਜੀ ਰਾਮ ਜੀ’ ਸਕੀਮ ਲਾਗੂ ਕਰ ਰਹੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰ ਦੀ ਸਰਕਾਰ ਮੁਕਤ ਵਪਾਰ ਸਮਝੌਤੇ ਰਾਹੀਂ ਅਮਰੀਕਾ ਦੀਆਂ ਬਣੀਆਂ ਚੀਜਾਂ ਖਰੀਦ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਕਿਸਾਨਾਂ ਦੀਆਂ ਫਸਲਾਂ ’ਤੇ ਐਮ. ਐਸ. ਪੀ. ਦਿੱਤੀ ਜਾਵੇ । ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜਾ ਮੁਆਫ਼ ਕੀਤਾ ਜਾਵੇ। ਪਿੰਡ ਕਾਹਮਾ ਵਾਸੀਆਂ ਨੇ ਵੱਡੀ ਗਿਣਤੀ ਵਿਚ 26 ਸਤੰਬਰ ਨੂੰ ਮੋਗਾ ਰੈਲੀ ਵਿਚ ਪਹੁੰਚਣ ਦਾ ਭਰੋਸਾ ਦਿੱਤਾ। ਇਸ ਮੌਕੇ ਸਵਰਨ ਸਿੰਘ ਨੰਬਰਦਾਰ, ਨਿਰਮਲ ਰਾਮ, ਬਿੱਕਰ ਰਾਮ, ਛਿੰਦਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ 2027 ’ ਚ ਪੰਜਾਬ ’ਚ ਖਿੜੇਗਾ ਕਮਲ, ਸੂਬੇ ਦੇ ਲੋਕ ਭਾਜਪਾ ਨੂੰ ਮੌਕਾ ਦੇਣ ਲਈ ਤਿਆਰ-ਅਸ਼ੋਕ ਨਾਨੋਵਾਲ ਅਗਲੀ ਖ਼ਬਰ ‘ ਆਪ’ ਆਗੂ ਅਸ਼ੋਕ ਕਟਾਰੀਆ ਨੇ ਗ੍ਰਾਮ ਪੰਚਾਇਤ ਰੈਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।