18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

‘ ਆਪ’ ਆਗੂ ਅਸ਼ੋਕ ਕਟਾਰੀਆ ਨੇ ਗ੍ਰਾਮ ਪੰਚਾਇਤ ਰੈਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ

ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਤਿੰਨ ਪੰਚਾਇਤਾਂ ਵਾਲੇ ਪਿੰਡ ਰੈਲ ਦੀ ਗ੍ਰਾਮ ਪੰਚਾਇਤ ਨੂੰ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 3. 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ।

ਅਜੀਤ ਡੈਸਕ 18-09-2026
ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਤਿੰਨ ਪੰਚਾਇਤਾਂ ਵਾਲੇ ਪਿੰਡ ਰੈਲ ਦੀ ਗ੍ਰਾਮ ਪੰਚਾਇਤ ਨੂੰ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 3.50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਦਾ ਵਿਕਾਸ ਕਰਨਾ ਸਾਡਾ ਫਰਜ਼ ਹੈ। ਭਗਵੰਤ ਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਖ਼ੁਦ ਹਰ ਪਿੰਡ ਤੱਕ ਲਗਾਤਾਰ ਪਹੁੰਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿੰਡ ਦੀ ਕੋਈ ਵੀ ਸਮੱਸਿਆ ਸਾਨੂੰ ਦੱਸੀ ਜਾਵੇ, ਅਸੀਂ ਪਹਿਲ ਦੇ ਆਧਾਰ ’ਤੇ ਉਸਦਾ ਹੱਲ ਕਰਾਂਗੇ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦੁਆਇਆ ਕਿ ਪਿੰਡ ਵਿਚ ਨਵਾਂ ਟਿਊਬਵੈੱਲ ਲੱਗਣ ਲਈ ਉਹ ਪਹਿਲ ਦੇ ਆਧਾਰ ’ਤੇ ਕੰਮ ਕਰਵਾਉਣਗੇ। ਇਸ ਮੌਕੇ ਵਪਾਰ ਮੰਡਲ ਬਲਾਚੌਰ ਦੇ ਪ੍ਰਧਾਨ ਤੇ ਸਰਪੰਚ ਜਸਵੀਰ ਸਿੰਘ ਘੁੰਮਣ, ਸੁਭਾਸ਼ ਭਾਟੀਆ , ਆਪ ਬਲਾਕ ਯੂਥ ਪ੍ਰਧਾਨ ਲਾਲੀ ਰੈਲ ਮਾਜਰਾ, ਰਿਸ਼ੀ ਭਨੋਟ, ਸਰਪੰਚ ਅਨੀਤਾ, ਸਮਾਜ ਸੇਵੀ ਸੱਤਪਾਲ ਸੰਧੂ, ਰਾਣਾ ਸੱਤਪਾਲ,ਪੰਚ ਦਲੀਪ ਘਈ, ਪੰਚ ਬਹਾਦਰ ਖਾਨ, ਮਹਿਲਾ ਆਗੂ ਨਿਸ਼ਾ ਸ਼ਰਮਾ ਤੇ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਮੋਗਾ ਰੈਲੀ ਦੀ ਤਿਆਰੀ ਲਈ ਪਿੰਡ ਕਾਹਮਾ ’ਚ ਮੀਟਿੰਗ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਢਾਡੀ ਸਭਾ ਵਲੋਂ ਢਾਡੀ ਬਚਿੱਤਰ ਸਿੰਘ ਕੰਗਰੌੜ ਜ਼ਿਲ੍ਹਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।