16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਾਬਾ ਸਿੱਧ ਚਾਨੋ ਦੇ ਅਸਥਾਨ ਪਿੰਡ ਬਾਗੋਵਾਲ ਵਿਖੇ ਧਾਰਮਿਕ ਸਮਾਗਮ (ਸਾਲ) ਕਰਵਾਇਆ

ਰੱਤੇਵਾਲ, 15 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿੰਡ ਬਾਗੋਵਾਲ ਵਿਖੇ ਸਿੱਧ ਬਾਬਾ ਚਾਨੋ ਦੇ ਅਸਥਾਨ ’ਤੇ ਸਾਲ ਕਰਵਾਇਆ। ਜਿਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਜਾਨ-ਮਾਲ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਬਾਬਾ ਸਿੱਧ ਚਾਨੋ ਦੇ ਅਸਥਾਨ ’ਤੇ ਧਾਰਮਿਕ ਸਮਾਗਮ ( ਸਾਲ) ਕਰਵਾਇਆ।

ਅਜੀਤ ਡੈਸਕ 16-09-2026
ਰੱਤੇਵਾਲ, 15 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿੰਡ ਬਾਗੋਵਾਲ ਵਿਖੇ ਸਿੱਧ ਬਾਬਾ ਚਾਨੋ ਦੇ ਅਸਥਾਨ ’ਤੇ ਸਾਲ ਕਰਵਾਇਆ। ਜਿਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਜਾਨ-ਮਾਲ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਬਾਬਾ ਸਿੱਧ ਚਾਨੋ ਦੇ ਅਸਥਾਨ ’ਤੇ ਧਾਰਮਿਕ ਸਮਾਗਮ ( ਸਾਲ) ਕਰਵਾਇਆ। ਇਹ ਸਮਾਗਮ ਸੇਵਾਦਾਰ ਅਵਤਾਰ ਸਿੰਘ ਟਿੰਕੂ, ਪਵਨ ਕੁਮਾਰ ਕਾਲਾ, ਜਸਪਾਲ ਬਾਗੋਵਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਜ ਕੁਮਾਰ ਚੇਲਾ ਦੀ ਹਾਜ਼ਰੀ ਵਿਚ ਕਰਵਾਇਆ। ਇਸ ਮੌਕੇ ਸੁਖਦੇਵ ਖੇਪੜ ਨੰਬਰਦਾਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ। ਸੋਨੂੰ ਭਗਤ ਦੇਨੋਵਾਲ ਤੇ ਮੂਲਾ ਭਗਤ ਡੱਲੇਵਾਲ ਸਮੇਤ ਸਮੂਹ ਸਾਥੀਆਂ ਵਲੋਂ ਰਾਤ ਦਾ ਧਾਰਮਿਕ ਪ੍ਰੋਗਰਾਮ ਕੀਤਾ। ਇਸ ਮੌਕੇ ਕਲਾਕਾਰਾਂ ਵਲੋਂ ਭਗਵਾਨ ਦੀਆਂ ਝਾਕੀਆਂ ਤੇ ਭਜਨਾਂ ਰਾਹੀਂ ਸੰਗਤਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਸੰਗਤ ਵਲੋਂ ਸ਼ਰਧਾ ਤੇ ਪਿਆਰ ਨਾਲ ਸੇਵਾ ਨਿਭਾਈ ਗਈ। ਇਸ ਮੌਕੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਵਿਜੇ ਕੁਮਾਰ, ਲਖਵੀਰ ਚੰਦ, ਅਜੈ ਕੁਮਾਰ, ਨਰਿੰਦਰ ਸਿੰਘ, ਗਗਨਦੀਪ, ਇੰਦਰਜੀਤ, ਬਲਵੀਰ, ਅਨੂ ਕੁਮਾਰ, ਜਸਵਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਮੌਕੇ ’ਤੇ ਮੌਜੂਦ ਰਹੇ।
ਪਿਛਲੀ ਖ਼ਬਰ ਟੋਰੋਵਾਲ ਵਿਖੇ ਲੋਕ ਮਿਲਣੀ ਦੌਰਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਸੈਂਕੜੇ ਸਾਥੀ ਕਾਂਗਰਸ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਰਾਹੋਂ-ਮੱਤੇਵਾੜਾ ਸੜਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।