ਬਾਬਾ ਸੇਲਬਰਾਹ ਅਸਥਾਨ ਝੰਡੇਰਾਂ ਵਿਖੇ ਸ਼ਰਾਧ ਜੋੜ ਮੇਲੇ ਦਾ ਪੋਸਟਰ ਜਾਰੀ
ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਰਬ ਸਾਂਝਾ ਦਰਬਾਰ ਰੱਤੂ ਜਠੇਰੇ ਅਸਥਾਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ ਤੇ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਸਾਲਾਨਾ ਸ਼ਰਾਧ ਮੇਲਾ ਰੱਤੂ ਜਠੇਰੇ ਪ੍ਰਬੰਧਕ ਸੁਸਾਇਟੀ, ਰੱਤੂ ਜਠੇਰੇ ਪ੍ਰਬੰਧਕ ਕਮੇਟੀ ਪੰਜਾਬ ਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ 4 ਅਕਤੂਬਰ ਨੂੰ ਮਨਾਇਆ ਜਾਵੇਗਾ। ਅਸਥਾਨ ਦੇ ਪ੍ਰਧਾਨ ਮੇਜਰ ਰਾਮ ਰੱਤੂ ਤੇ ਕੁਲਦੀਪ ਕੁਮਾਰ ਰੱਤੂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆ ਚੱਲ ਰਹੀਆਂ ਹਨ ਤੇ ਸੰਗਤਾਂ ਵਿਚ ਸੇਵਾ ਕਰਨ ਦਾ ਬਹੁਤ ਉਤਸ਼ਾਹ ਹੈ।
ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਰਬ ਸਾਂਝਾ ਦਰਬਾਰ ਰੱਤੂ ਜਠੇਰੇ ਅਸਥਾਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ ਤੇ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਸਾਲਾਨਾ ਸ਼ਰਾਧ ਮੇਲਾ ਰੱਤੂ ਜਠੇਰੇ ਪ੍ਰਬੰਧਕ ਸੁਸਾਇਟੀ, ਰੱਤੂ ਜਠੇਰੇ ਪ੍ਰਬੰਧਕ ਕਮੇਟੀ ਪੰਜਾਬ ਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ 4 ਅਕਤੂਬਰ ਨੂੰ ਮਨਾਇਆ ਜਾਵੇਗਾ। ਅਸਥਾਨ ਦੇ ਪ੍ਰਧਾਨ ਮੇਜਰ ਰਾਮ ਰੱਤੂ ਤੇ ਕੁਲਦੀਪ ਕੁਮਾਰ ਰੱਤੂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆ ਚੱਲ ਰਹੀਆਂ ਹਨ ਤੇ ਸੰਗਤਾਂ ਵਿਚ ਸੇਵਾ ਕਰਨ ਦਾ ਬਹੁਤ ਉਤਸ਼ਾਹ ਹੈ। ਉਨ੍ਹਾਂ ਹੋਰ ਕਿਹਾ ਕਿ ਮੇਲੇ ਦੌਰਾਨ ਧਾਰਮਿਕ ਸਟੇਜ ਵੀ ਸਜਾਈ ਜਾਵੇਗੀ, ਜਿਸ ਵਿਚ ਨਾਮਵਰ ਕਲਾਕਾਰ ਪ੍ਰੇਮਲਤਾ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਕਮੇਟੀ ਪ੍ਰਧਾਨ ਮੇਜਰ ਰਾਮ ਰੱਤੂ, ਕੁਲਦੀਪ ਕੁਮਾਰ ਰੱਤੂ, ਸਰਪੰਚ ਡਾ. ਸੁਰਿੰਦਰ ਝੰਡੇਰ ਕਲਾਂ, ਇਰਵਨ ਕੁਮਾਰ ਰੱਤੂ, ਲੈਕ: ਰਾਮ ਪ੍ਰਕਾਸ਼, ਅਜੀਤ ਰਾਮ, ਮਾਸਟਰ ਪੰਮੀ, ਪਲਵਿੰਦਰ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ , ਦਿਨੇਸ਼ ਕੁਮਾਰ, ਮਹਿੰਦਰ ਰਾਮ, ਅਜਮੇਰ ਸਿੰਘ, ਜੀਤ ਰਾਮ ਆਦਿ ਸੰਗਤਾਂ ਹਾਜ਼ਰ ਸਨ।