14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸੰਪੂਰਨ

ਮੁਕੰਦਪੁਰ, 13 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਨੂੰ ਸਮਰਪਿਤ ਰਾਜਾ ਸਾਹਿਬ ਵਲੋਂ ਵਰੋਸਾਏ ਗੁਰਦੁਆਰਾ ਤਖ਼ਤ ਸ੍ਰੀ ਨਾਭ ਕੰਵਲ ਰਹਿਪਾ ਵਿਖੇ ਬਰਸੀ ਸਮਾਗਮ ਨੂੰ ਸਮਰਪਿਤ 9 ਸਤੰਬਰ ਤੋਂ 13 ਸਤੰਬਰ ਤੱਕ ਪੰਜ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ। ਜਿਸ ਵਿਚ ਸੰਗਤਾਂ ਨੇ ਮਿਲ ਜੁਲ ਕੇ ਵੱਡੀ ਗਿਣਤੀ ਵਿਚ ਜੁੜਦਿਆਂ ਰਾਜਾ ਸਾਹਿਬ ਦੇ ਕੌਤਕਾਂ ਦਾ ਜਸ ਗਾਇਨ ਕੀਤਾ।

ਅਜੀਤ ਡੈਸਕ 14-09-2026
ਮੁਕੰਦਪੁਰ, 13 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਨੂੰ ਸਮਰਪਿਤ ਰਾਜਾ ਸਾਹਿਬ ਵਲੋਂ ਵਰੋਸਾਏ ਗੁਰਦੁਆਰਾ ਤਖ਼ਤ ਸ੍ਰੀ ਨਾਭ ਕੰਵਲ ਰਹਿਪਾ ਵਿਖੇ ਬਰਸੀ ਸਮਾਗਮ ਨੂੰ ਸਮਰਪਿਤ 9 ਸਤੰਬਰ ਤੋਂ 13 ਸਤੰਬਰ ਤੱਕ ਪੰਜ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ। ਜਿਸ ਵਿਚ ਸੰਗਤਾਂ ਨੇ ਮਿਲ ਜੁਲ ਕੇ ਵੱਡੀ ਗਿਣਤੀ ਵਿਚ ਜੁੜਦਿਆਂ ਰਾਜਾ ਸਾਹਿਬ ਦੇ ਕੌਤਕਾਂ ਦਾ ਜਸ ਗਾਇਨ ਕੀਤਾ। ਪ੍ਰਭਾਤ ਫੇਰੀਆਂ ਦੀ ਸੰਪੂਰਨਤਾ ’ਤੇ ਗੁਰਦੁਆਰਾ ਸਾਹਿਬ ਵਿਖੇ ਰਲ ਮਿਲ ਕੇ ਅਰਦਾਸ ਕੀਤੀ ਗਈ ਅਤੇ ਇਸ ਦੌਰਾਨ ਚਾਹ, ਪਕੌੜੇ, ਫਲ ਤੇ ਹੋਰ ਪਕਵਾਨਾਂ ਦੀ ਸੇਵਾ ਕਰਨ ਵਾਲੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਸਮੁੱਚੀਆਂ ਸੰਗਤਾਂ ਨੂੰ ਸਵੇਰ ਦਾ ਲੰਗਰ ਵਰਤਾਇਆ ਗਿਆ। ਉਪਰੰਤ ਪਹਿਲੀ ਲੜੀ ਦੇ 31 ਸ੍ਰੀ ਅਖੰਡ ਜਾਪ ਸਾਹਿਬ ਦੀ ਬਾਣੀ ਦੇ ਪ੍ਰਾਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 15 ਸਤੰਬਰ ਨੂੰ ਪੈਣਗੇ ਅਤੇ ਦੂਜੀ ਲੜੀ ਦੇ ਪਾਠ ਉਸੇ ਦਿਨ ਆਰੰਭ ਹੋਣਗੇ ਅਤੇ 15 ਤਰੀਕ ਨੂੰ ਹੀ ਰਾਤ ਦੇ ਦੀਵਾਨਾਂ ਵਿਚ ਭਾਈ ਗੁਲਾਬ ਸਿੰਘ ਕਥਾ ਕੀਰਤਨ ਵਿਚਾਰਾਂ ਦੁਆਰਾ ਸੰਗਤਾਂ ਨਾਲ ਸਾਂਝ ਪਾਉਣਗੇ। 16 ਸਤੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜੇਗਾ। ਜਿਸ ਦੌਰਾਨ ਚਾਰ ਵੱਖ-ਵੱਖ ਪੜਾਵਾਂ ਵਿਚ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀਆਂ ਭਰਨਗੇ। 17 ਸਤੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਣਗੇ, ਜਿਸ ਦੌਰਾਨ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਰੇਸ਼ਮ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਵਾਰਸ, ਗੁਰਪ੍ਰੀਤ ਸਿੰਘ ਲਾਂਡਰਾਂ ਤੇ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਸਿੱਖ ਇਤਿਹਾਸ ’ਚੋਂ ਪ੍ਰਸੰਗ ਅਤੇ ਰਾਜਾ ਸਾਹਿਬ ਜੀ ਵਲੋਂ ਵਰੋਸਾਏ ਕੌਤਕਾਂ ਦੇ ਪ੍ਰਸੰਗ ਪੇਸ਼ ਕਰਨਗੇ। ਬਰਸੀ ਸਮਾਗਮਾਂ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪਿਛਲੀ ਖ਼ਬਰ ਬਾਬਾ ਸੇਲਬਰਾਹ ਅਸਥਾਨ ਝੰਡੇਰਾਂ ਵਿਖੇ ਸ਼ਰਾਧ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ‘ ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਤੇ ਸਾਹਿਤਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।