12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਬਹਿਰਾਮ ਵਿਖੇ ਬੂਟੇ ਵੰਡਦੇ ਹੋਏ। ਵਾਤਾਵਰਨ ਦੀ ਸ਼ੁੱਧਤਾ ਲਈ ਫਲਦਾਰ, ਫੁੱਲਦਾਰ, ਛਾਂਦਾਰ ਤੇ ਔਸ਼ਧੀ ਬੂਟੇ ਵੰਡੇ

ਬਹਿਰਾਮ, 11 ਸਤੰਬਰ (ਨਛੱਤਰ ਸਿੰਘ ਬਹਿਰਾਮ)-ਅਜੋਕੇ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਬੂਟੇ ਲਗਾਉਣ ਦੀ ਮੁਹਿੰਮ ਵਿਚ ਯੋਗਦਾਨ ਪਾਈਏ ਤਾਂ ਜੋ ਸਾਡਾ ਵਾਤਾਵਰਨ, ਮਿੱਟੀ ਤੇ ਪਾਣੀ ਸ਼ੁੱਧ ਹੋ ਸਕਣ। ਇਹ ਸ਼ਬਦ ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਨੇ ਬਹਿਰਾਮ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਫਲਦਾਰ, ਫੁੱਲਦਾਰ, ਛਾਂਦਾਰ ਤੇ ਔਸ਼ਧੀ ਬੂਟੇ ਵੰਡਦਿਆਂ ਕਹੇ।

ਅਜੀਤ ਡੈਸਕ 12-09-2026
ਬਹਿਰਾਮ, 11 ਸਤੰਬਰ (ਨਛੱਤਰ ਸਿੰਘ ਬਹਿਰਾਮ)-ਅਜੋਕੇ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਬੂਟੇ ਲਗਾਉਣ ਦੀ ਮੁਹਿੰਮ ਵਿਚ ਯੋਗਦਾਨ ਪਾਈਏ ਤਾਂ ਜੋ ਸਾਡਾ ਵਾਤਾਵਰਨ, ਮਿੱਟੀ ਤੇ ਪਾਣੀ ਸ਼ੁੱਧ ਹੋ ਸਕਣ। ਇਹ ਸ਼ਬਦ ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਨੇ ਬਹਿਰਾਮ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਫਲਦਾਰ, ਫੁੱਲਦਾਰ, ਛਾਂਦਾਰ ਤੇ ਔਸ਼ਧੀ ਬੂਟੇ ਵੰਡਦਿਆਂ ਕਹੇ। ਉਨ੍ਹਾਂ ਹੋਰ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਜਨਮ ਦਿਨ ’ਤੇ ਵੀ ਇਕ-ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਹਰਿਆਵਲ ਨੂੰ ਵਧੀਆ ਹੁੰਗਾਰਾ ਮਿਲ ਸਕੇ। ਉਨ੍ਹਾਂ ਹੋਰ ਕਿਹਾ ਕਿ ਬੂਟੇ ਲਗਾਉਣ ਦਾ ਇਹ ਮੌਸਮ ਬਹੁਤ ਢੁੱਕਵਾਂ ਹੈ। ਇਸ ਮੌਕੇ ਰਕੇਸ਼ ਕੁਮਾਰ, ਅਮਨਦੀਪ, ਕਰਨੈਲ ਰਾਮ, ਮੰਗਤ ਰਾਮ, ਗੁਰਪ੍ਰੀਤ ਸਿੰਘ, ਨਸੀਬ ਚੰਦ, ਬੁੱਧ ਰਾਮ ਜੱਖੂ, ਤੇਜਿੰਦਰ ਸਿੰਘ, ਰਮਨਦੀਪ ਭੁੱਟਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਜੀਤ, ਜਲੰਧਰ ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਵਲੋਂ ਕਿਸ਼ਨਪੁਰ ਵਿਖੇ ਪਹਿਲੀ ਮੈਰਾਥਨ ਦੌੜ ਕ... ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਐਮ. ਏ. ਅਰਥ ਸ਼ਾਸਤਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।