ਚੌਧਰੀ ਓਮ ਬਜਾੜ ਕਰੀਮਪੁਰ ਧਿਆਨੀ ਨਹੀਂ ਰਹੇ, ਸਸਕਾਰ ਲੁਧਿਆਣਾ ਵਿਖੇ ਹੋਵੇਗਾ ਅੱਜ
ਟੱਪਰੀਆਂ ਖੁਰਦ/ ਸੜੋਆ/ ਪੋਜੇਵਾਲ ਸਰਾਂ, 11 ਸਤੰਬਰ (ਬੂਥਗੜ੍ਹੀਆ, ਹਰਮੇਲ ਸਹੂੰਗੜਾ, ਨਵਾਂਗਰਾਈਂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਲੁਧਿਆਣਾ ਦੇ ਮਾਲਕ ਹਸਮੁੱਖ ਸ਼ਖ਼ਸੀਅਤ ਦੇ ਮਾਲਕ ਚੌ. ਓਮ ਪ੍ਰਕਾਸ਼ ਬਜਾੜ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।
ਅਜੀਤ ਡੈਸਕ
12-09-2026