11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੰਗਾ ਵਿਖੇ 13ਵਾਂ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ

ਬੰਗਾ, 10 ਸਤੰਬਰ (ਧਰਮਵੀਰ ਪਾਲ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਛਤਰ ਛਾਇਆ ਹੇਠ 13ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ, ਜਿਹੜਾ ਕਿ ਸਤਿਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਪਦਮਸ੍ਰੀ ਸੰਤ ਨਿਰੰਜਨ ਦਾਸ ਗੱਦੀ ਨਸ਼ੀਨ ਬੱਲਾਂ ਤੇ ਸੰਤ ਸਰਵਣ ਦਾਸ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਏ ਸੰਤ ਸੰਮੇਲਨ ਦੀ ਆਰੰਭਤਾ ਅੰਮ੍ਰਿਤ ਬਾਣੀ ਦੇ ਸੰਪੂਰਨ ਜਾਪ ਉਪਰੰਤ ਕੀਤੀ ਗਈ, ਜਿਸ ਦੀ ਜ਼ਿੰਮੇਵਾਰੀ ਰੌਸ਼ਨ ਲਾਲ ਛੋਕਰਾਂ ਤੇ ਤਰਸੇਮ ਗੁਣਾਚੌਰ ਨੇ ਬਾਖੂਬੀ ਨਿਭਾਈ।

ਬੰਗਾ ਵਿਖੇ ਕਰਵਾਏ ਸੰਤ ਸੰਮੇਲਨ ਮੌਕੇ ਸੰਤ ਨਿਰੰਜਨ ਦਾਸ ਗੱਦੀ ਨਸ਼ੀਨ ਬੱਲਾਂ ਨੂੰ ਢਾਈ ਲੱਖ ਦਾ ਚੈੱਕ ਭੇਟ ਕਰਦੇ ਹੋਏ ਪ੍ਰਬੰਧਕ। 11-09-2026
ਬੰਗਾ, 10 ਸਤੰਬਰ (ਧਰਮਵੀਰ ਪਾਲ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਛਤਰ ਛਾਇਆ ਹੇਠ 13ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ, ਜਿਹੜਾ ਕਿ ਸਤਿਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਪਦਮਸ੍ਰੀ ਸੰਤ ਨਿਰੰਜਨ ਦਾਸ ਗੱਦੀ ਨਸ਼ੀਨ ਬੱਲਾਂ ਤੇ ਸੰਤ ਸਰਵਣ ਦਾਸ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਏ ਸੰਤ ਸੰਮੇਲਨ ਦੀ ਆਰੰਭਤਾ ਅੰਮ੍ਰਿਤ ਬਾਣੀ ਦੇ ਸੰਪੂਰਨ ਜਾਪ ਉਪਰੰਤ ਕੀਤੀ ਗਈ, ਜਿਸ ਦੀ ਜ਼ਿੰਮੇਵਾਰੀ ਰੌਸ਼ਨ ਲਾਲ ਛੋਕਰਾਂ ਤੇ ਤਰਸੇਮ ਗੁਣਾਚੌਰ ਨੇ ਬਾਖੂਬੀ ਨਿਭਾਈ। ਉਪਰੰਤ ਕੀਰਤਨ ਦਰਬਾਰ ਵਿਚ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ, ਗਿਆਨੀ ਗੁਰਦੀਪ ਸਿੰਘ ਸਕੋਹਪੁਰ ਤੇ ਭਾਈ ਦਵਿੰਦਰ ਦਾਸ ਬੱਲਾਂ ਨੇ ਆਪਣੇ ਕਥਾ ਕੀਰਤਨ ਰਾਹੀਂ ਗੁਰੂ ਜਸ ਦਾ ਗਾਇਨ ਕੀਤਾ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸੰਤ ਸੰਮੇਲਨ ’ਚ ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸਾਈਂ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਸਤਿਗੁਰੂ ਰਵਿਦਾਸ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸੰਗਤਾਂ ਨੂੰ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਟਰੱਸਟ ਦੇ ਮਾਧਿਅਮ ਤੋਂ ਬੰਗਾ ਇਲਾਕੇ ਦੀਆਂ ਸੰਗਤਾਂ ਵਲੋਂ ਵਾਰਾਨਸੀ ਵਿਖੇ 650ਵੇਂ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਸੇਵਾਵਾਂ ਲਈ ਢਾਈ ਲੱਖ ਰੁਪਏ ਦਾ ਚੈੱਕ ਸੰਤ ਨਿਰੰਜਨ ਦਾਸ ਨੂੰ ਭੇਟ ਕੀਤਾ। ਇਸ ਮੌਕੇ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ, ਕੁਲਜੀਤ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਮੋਹਨ ਲਾਲ ਸਾਬਕਾ ਵਿਧਾਇਕ, ਧਰਮਪਾਲ ਮੈਨੇਜਰ ਡੇਰਾ ਬੱਲਾਂ, ਰਾਜਕੁਮਾਰ ਫਿਲੌਰ ਪ੍ਰਧਾਨ ਰਵਿਦਾਸੀਆ ਧਰਮ ਸੰਗਠਨ ਪੰਜਾਬ, ਸੋਹਣ ਲਾਲ ਢੰਡਾ, ਪ੍ਰਵੀਨ ਬੰਗਾ, ਜੈ ਪਾਲ ਸੁੰਡਾ, ਹਰਜਿੰਦਰ ਕੁਮਾਰ ਸੋਨੂੰ ਐੱਮ. ਸੀ, ਭਜਨ ਸਿੰਘ ਖਰੌੜ, ਅਮਰਜੀਤ ਖਟਕੜ, ਮਹਿੰਦਰ ਸੂਦ, ਬਾਬਾ ਕਮਲ ਵੀਡੀਓ ਡਾਇਰੈਕਟਰ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਆਦਿ ਸਮਾਜਿਕ ਆਗੂ ਵੀ ਹਾਜ਼ਰ ਸਨ। ਸੰਤ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਜੋਗਾ ਸਿੰਘ ਜੀਂਦੋਵਾਲ, ਸੱਤ ਪਾਲ ਸਾਹਲੋਂ, ਸਤਵਿੰਦਰ ਸਿੰਘ ਜੱਬੋਵਾਲ, ਰਾਮ ਸਿੰਘ ਢਾਹਾਂ, ਮੋਹਣ ਲਾਲ ਹੀਂਉਂ, ਗੁਰਨਾਮ ਸਿੰਘ ਚੰਦੜ, ਗੁਰਮੀਤ ਰਾਮ, ਮਹਾਂ ਚੰਦ, ਹੁਸਨ ਲਾਲ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ, ਗੁਰਪ੍ਰੀਤ ਸਾਧਪੁਰੀ, ਗੁਰਦੀਪ ਰਾਮ ਹੀਂਉਂ, ਪਿਆਰਾ ਲਾਲ, ਦਰਸ਼ਨ ਰਾਮ ਪੱਲੀ ਉੱਚੀ, ਪਰਮਜੀਤ ਮਹਾਲੋਂ, ਹਰਮੇਸ਼ ਥਾਂਦੀਆਂ, ਅਮਨਦੀਪ ਸਾਹਲੋਂ, ਗਿਆਨ ਬਹਿਰਾਮ, ਮਦਨ ਗੋਪਾਲ, ਬਲਵਿੰਦਰ ਆਦਿ ਨੇ ਸਖ਼ਤ ਮਿਹਨਤ ਨਾਲ ਕਾਰਜ ਕੀਤੇ।
ਪਿਛਲੀ ਖ਼ਬਰ ਐਨ. ਜੀ. ਓ. ‘ਮਦਰ ਗਰੀਨ ਬਲਾਚੌਰ’ ਨੇ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਵਿਰਾਸਤੀ ਬੂਟੇ ਲਗਾਏ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਬਲਾਕ ਬਲਾਚੌਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।