09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਦੇ ਲੱਗ ਰਹੇ ਕੱਟਾਂ ਸੰਬੰਧੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬੰਗਾ, 8 ਸਤੰਬਰ (ਧਰਮਵੀਰ ਪਾਲ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਗੜ੍ਹਸ਼ੰਕਰ ਰੋਡ ਬੰਗਾ ਦੇ ਦਫਤਰ ਪੁੱਜ ਕੇ ਅੱਠ ਘੰਟੇ ਨਿਰਵਿਘਨ ਮੋਟਰਾਂ ਦੀ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਰੋਸ ਵਜੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਇਸ ਸੰਬੰਧੀ ਐਕਸੀਅਨ ਬੰਗਾ ਇੰਦਰਜੀਤ ਪਾਲ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਪਿਛਲੇ 10 ਦਿਨ ਤੋਂ ਮੋਟਰਾਂ ਦੀ ਸਪਲਾਈ ਅੱਠ ਘੰਟੇ ਕਿਸੇ ਵੀ ਫੀਡਰ ’ਤੇ ਨਹੀਂ ਮਿਲ ਰਹੀ, ਜਿਸ ਨਾਲ ਝੋਨੇ ਦੀ ਫਸਲ ਬਰਬਾਦ ਹੋਣ ਦੇ ਕਿਨਾਰੇ ’ਤੇ ਹੈ।

ਐਕਸੀਅਨ ਬਿਜਲੀ ਬੋਰਡ ਬੰਗਾ ਇੰਦਰਜੀਤ ਪਾਲ ਨੂੰ ਮੰਗ-ਪੱਤਰ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ। ਤਸਵੀਰ : ਧਰਮਵੀਰ ਪਾਲ 09-09-2026
ਬੰਗਾ, 8 ਸਤੰਬਰ (ਧਰਮਵੀਰ ਪਾਲ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਗੜ੍ਹਸ਼ੰਕਰ ਰੋਡ ਬੰਗਾ ਦੇ ਦਫਤਰ ਪੁੱਜ ਕੇ ਅੱਠ ਘੰਟੇ ਨਿਰਵਿਘਨ ਮੋਟਰਾਂ ਦੀ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਰੋਸ ਵਜੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਇਸ ਸੰਬੰਧੀ ਐਕਸੀਅਨ ਬੰਗਾ ਇੰਦਰਜੀਤ ਪਾਲ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਪਿਛਲੇ 10 ਦਿਨ ਤੋਂ ਮੋਟਰਾਂ ਦੀ ਸਪਲਾਈ ਅੱਠ ਘੰਟੇ ਕਿਸੇ ਵੀ ਫੀਡਰ ’ਤੇ ਨਹੀਂ ਮਿਲ ਰਹੀ, ਜਿਸ ਨਾਲ ਝੋਨੇ ਦੀ ਫਸਲ ਬਰਬਾਦ ਹੋਣ ਦੇ ਕਿਨਾਰੇ ’ਤੇ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦਾ ਇਹੀ ਹਾਲ ਰਿਹਾ ਤਾਂ ਝੋਨੇ ਦੀ ਫਸਲ ਬਰਬਾਦ ਹੋਣ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪਵੇਗਾ ਸੋ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਘੱਟੋ ਘੱਟ ਇਕ ਮਹੀਨਾ ਅੱਠ ਘੰਟੇ ਨਿਰਵਿਘਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਠੀਕ ਨਾ ਕੀਤੀ ਗਈ ਤਾਂ ਟੋਲ ਪਲਾਜ਼ਾ ਬਹਿਰਾਮ ਵਿਖੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਐਕਸੀਅਨ ਬੰਗਾ ਇੰਦਰਜੀਤ ਪਾਲ ਵਲੋਂ ਕਿਸਾਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਹੁਣ ਤੋਂ ਬਾਅਦ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਆਈ ਸੀ ਉਹ ਟਰਾਂਸਫਾਰਮਰ ਸੜ ਜਾਣ ਦੀ ਵਜ੍ਹਾ ਕਾਰਨ ਹੋਈ ਸੀ ਹੁਣ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਦਵਿੰਦਰ ਸਿੰਘ ਸੰਧਵਾਂ ਸੂਬਾ ਮੀਤ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਰਵਿੰਦਰ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ, ਮੇਜਰ ਸਿੰਘ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਕ ੁਲਵੰਤ ਸਿੰਘ, ਬੂਟਾ ਸਿੰਘ, ਸਵਰਨ ਸਿੰਘ, ਮਦਨ ਲਾਲ, ਬਲਵੀਰ ਸਿੰਘ, ਗੁਰਮਿੰਦਰ ਸਿੰਘ, ਜਗਰੂਪ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ, ਨਿਰਵੈਰ ਸਿੰਘ, ਜੇ. ਐਸ. ਨੱਤ, ਸੁਖਵਿੰਦਰ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਮੱਖਣ ਸਿੰਘ, ਇਕਬਾਲ ਸਿੰਘ, ਲਖਬੀਰ ਸਿੰਘ, ਗੁਰਦੀਪ ਸਿੰਘ, ਸੋਭਾ ਸਿੰਘ, ਮਨਜੀਤ ਸਿੰਘ, ਜਸਰਾਜ ਸਿੰਘ, ਪ੍ਰਦੀਪ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਜਗਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੱਡੀ ਦੀ ਕੀਤੀ ਭੰਨਤੋੜ ਨੂੰ ਲੈ ਕੇ ਚੱਕ ਫੁੱਲੂ ਮੁੱਖ ਸੜਕ ’ਤੇ ਪਿੰਡ ਵਾਸੀਆਂ ਕੀਤਾ ਚੱਕਾ ਜਾਮ ਅਗਲੀ ਖ਼ਬਰ ਰੁਪਿੰਦਰ ਕੌਰ ਆਦਰਸ਼ ਜਨਤਾ ਪਾਰਟੀ ਦੇ ਬਲਾਕ ਬੰਗਾ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।