ਚੋਰਾਂ ਵਲੋਂ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਤਾਰਾਂ ਕੱਟੀਆਂ
ਸੜੋਆ, 8 ਸਤੰਬਰ (ਹਰਮੇਲ ਸਹੂੰਗੜਾ)-ਪਿੰਡ ਸਹੂੰਗੜਾ ਵਿਖੇ ਆਲੋਵਾਲ ਲਿੰਕ ਰੋਡ ’ਤੇ ਸਥਿਤ ਲੱਗੇ ਹੋਏ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਚੋਰਾਂ ਵਲੋਂ ਤੜਕੇ ਸਾਢੇ ਚਾਰ ਦੇ ਕਰੀਬ ਤਾਲਾ ਤੋੜ ਕੇ ਤਾਰਾਂ ਕੱਟ ਲਈਆਂ ਗਈਆਂ ਹਨ। ਇਸ ਬਾਰੇ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਦਾ ਇਕ ਕਿਸਾਨ ਟਿਊਬਵੈੱਲ ’ਤੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਆਇਆ ਤਾਂ ਉਸ ਨੇ ਦੇਖਿਆ ਹੈ ਕਿ ਮੋਟਰ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ।
ਅਜੀਤ ਡੈਸਕ
09-09-2026