ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਸ਼ਾਨਦਾਰ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਅਕਾਦਮਿਕ ਸੈਸ਼ਨ 2026-27 ਲਈ ਸ਼ਾਨਦਾਰ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ। ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੇਤ੍ਰਿਤਵ ਸਮਰੱਥਾ, ਜ਼ਿੰਮੇਵਾਰੀ, ਅਨੁਸ਼ਾਸਨ ਤੇ ਫ਼ਰਜ਼ ਨਿਭਾਉਣ ਦੀ ਭਾਵਨਾ ਵਿਕਸਿਤ ਕਰਨਾ ਰਿਹਾ।
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਅਕਾਦਮਿਕ ਸੈਸ਼ਨ 2026-27 ਲਈ ਸ਼ਾਨਦਾਰ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ। ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੇਤ੍ਰਿਤਵ ਸਮਰੱਥਾ, ਜ਼ਿੰਮੇਵਾਰੀ, ਅਨੁਸ਼ਾਸਨ ਤੇ ਫ਼ਰਜ਼ ਨਿਭਾਉਣ ਦੀ ਭਾਵਨਾ ਵਿਕਸਿਤ ਕਰਨਾ ਰਿਹਾ। ਇਹ ਪ੍ਰੋਗਰਾਮ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪ੍ਰਿੰਸੀਪਲ ਮਿਸ ਅਰਚਨਾ ਸੂਦਨ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੰਗਲਮਈ ਮਾਹੌਲ ਵਿਚ ਸਰਸਵਤੀ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵੱਖ-ਵੱਖ ਲੀਡਰਸ਼ਿਪ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪਦਿਆਂ ਪ੍ਰੀਫੈਕਟਸ, ਹਾਊਸ ਕੈਪਟਨ ਤੇ ਵਾਈਸ ਹਾਊਸ ਕੈਪਟਨ ਦੇ ਨਾਮਾਂ ਦਾ ਐਲਾਨ ਕੀਤਾ। ਸਕੂਲ ਦੇ ਚਾਰਾਂ ਹਾਊਸ-ਹਿਮਾਲਿਆ ਹਾਊਸ, ਅਰਾਵਲੀ ਹਾਊਸ, ਨੀਲਗਿਰੀ ਹਾਊਸ ਤੇ ਸ਼ਿਵਾਲਿਕ ਹਾਊਸ-ਦੀਆਂ ਹਾਊਸ ਮਿਸਟਰੈੱਸ ਵਲੋਂ ਆਪਣੇ-ਆਪਣੇ ਹਾਊਸ ਦੇ ਵਿਦਿਆਰਥੀ ਆਗੂਆਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਹਿਮਾਲਿਆ ਹਾਊਸ ਬੁਆਏ ਕੈਪਟਨ ਪ੍ਰਹਲਾਦ ਸਿੰਘ (12ਵੀਂ ਸਾਇੰਸ), ਬੁਆਏ ਵਾਈਸ ਕੈਪਟਨ: ਲਵਪ੍ਰੀਤ ਪਾਲ (11ਵੀਂ ਸਾਇੰਸ), ਗਰਲ ਕੈਪਟਨ ਸਨੇਹਲ ਗੁਰੀਆ (12ਵੀਂ ਸਾਇੰਸ), ਗਰਲ ਵਾਈਸ ਕੈਪਟਨ: ਹਰਲੀਨ ਕੌਰ (11ਵੀਂ ਸਾਇੰਸ) ਚੁਣੀ ਗਈ। ਇਸੇ ਤਰ੍ਹਾਂ ਅਰਾਵਲੀ ਹਾਊਸ ਬੁਆਏ ਕੈਪਟਨ ਪ੍ਰੀਤਪਾਲ ਸਿੰਘ (12ਵੀਂ ਸਾਇੰਸ), ਬੁਆਏ ਵਾਈਸ ਕੈਪਟਨ ਮਨਮੀਤ (11ਵੀਂ ਕਾਮਰਸ), ਗਰਲ ਕੈਪਟਨ ਅਮਨਦੀਪ ਕੌਰ (12ਵੀਂ ਸਾਇੰਸ), ਗਰਲ ਵਾਈਸ ਕੈਪਟਨ ਕਿਰਨਜੋਤ ਕੌਰ (11ਵੀਂ ਸਾਇੰਸ) ਚੁਣੀ ਗਈ। ਇਸੇ ਤਰ੍ਹਾਂ ਨੀਲਗਿਰੀ ਹਾਊਸ ਬੁਆਏ ਕੈਪਟਨ ਸੁਖਦੀਪ (12ਵੀਂ ਸਾਇੰਸ), ਬੁਆਏ ਵਾਈਸ ਕੈਪਟਨ: ਅਨਮੋਲ (11ਵੀਂ ਸਾਇੰਸ), ਗਰਲ ਕੈਪਟਨ ਕਸ਼ਿਸ਼ ਸੂਦਨ (12ਵੀਂ ਸਾਇੰਸ), ਗਰਲ ਵਾਈਸ ਕੈਪਟਨ ਮਨਿੰਦਰਜੀਤ ਕੌਰ (11ਵੀਂ ਕਾਮਰਸ) ਚੁਣੀ ਗਈ। ਸ਼ਿਵਾਲਿਕ ਹਾਊਸ ਵਿਚ ਬੁਆਏ ਕੈਪਟਨ ਖੁਸ਼ਨੈਤ (12ਵੀਂ ਸਾਇੰਸ), ਬੁਆਏ ਵਾਈਸ ਕੈਪਟਨ ਅਮਿਤ (11ਵੀਂ ਸਾਇੰਸ), ਗਰਲ ਕੈਪਟਨ: ਅਰਸ਼ਦੀਪ ਕੌਰ (12ਵੀਂ ਸਾਇੰਸ) ਤੇ ਗਰਲ ਵਾਈਸ ਕੈਪਟਨ ਭਾਰਤੀ (11ਵੀਂ ਸਾਇੰਸ) ਚੁਣੀ ਗਈ। ਇਸ ਤੋਂ ਬਾਅਦ ਸਕੂਲ ਦੀ ਵਾਈਸ ਹੈੱਡ ਗਰਲ ਸੁਹਾਨੀ (11ਵੀਂ ਕਾਮਰਸ), ਵਾਈਸ ਹੈੱਡ ਬੁਆਏ ਜਸਪ੍ਰੀਤ ਸਿੰਘ (11ਵੀਂਂ ਸਾਇੰਸ), ਹੈੱਡ ਗਰਲ ਅਸ਼ਮਿਤਾ ਸ਼ਰਮਾ (12ਵੀਂ ਸਾਇੰਸ) ਅਤੇ ਹੈੱਡ ਬੁਆਏ ਮਾਧਵ (12ਵੀਂ ਸਾਇੰਸ) ਦੇ ਨਾਮਾਂ ਦਾ ਐਲਾਨ ਸਕੂਲ ਦੀ ਡਾਇਰੈਕਟਰ ਨੀਰੂ ਮੁਲਤਾਨੀ ਵਲੋਂ ਕੀਤਾ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਨੀਰੂ ਮੁਲਤਾਨੀ ਨੇ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਸਮਰਪਣ ਤੇ ਟੀਮ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮਿਸ ਅਰਚਨਾ ਸੂਦਨ ਨੇ ਵਿਦਿਆਰਥੀਆਂ ਨੂੰ ਆਪਣੇ ਅਹੁਦੇ ਦੀ ਮਰਿਆਦਾ ਬਣਾਈ ਰੱਖਣ। ਸਮਾਰੋਹ ਦੌਰਾਨ ਸਕੂਲ ਦੇ ਸਾਰੇ ਕੋਆਰਡੀਨੇਟਰ, ਡੀ. ਪੀ. ਈ. ਤੇ ਅਧਿਆਪਕ ਹਾਜ਼ਰ ਰਹੇ।