07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਗਾਏ ਮੈਡੀਕਲ ਜਾਂਚ ਕੈਂਪ ਦਾ ਦ੍ਰਿਸ਼। ਗੁ: ਦੂਖ ਨਿਵਾਰਨ ਸਾਹਿਬ ਝਿੰਗੜਾਂ ਵਿਖੇ ਸਿਹਤ ਜਾਂਚ ਕੈਂਪ ਲਗਾਇਆ

ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਗਾਬਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਿੰਡ ਝਿੰਗੜਾਂ ਵਿਖੇ ਇਸ ਲਾਇਨ ਸਾਲ ਦਾ ਪਹਿਲਾ ਮੈਡੀਕਲ ਜਾਂਚ ਕੈਂਪ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੁਕੰਦਪੁਰ ਦੇ ਸਹਿਯੋਗ ਨਾਲ ਲਗਾਇਆ। ਕੈਂਪ ਵਿਚ 750 ਤੋਂ ਵੱਧ ਮਰੀਜ਼ਾਂ ਨੂੰ ਅੱਖਾਂ, ਬੁਖਾਰ, ਖਾਂਸੀ, ਲੱਤਾਂ-ਬਾਹਾਂ ਵਿਚ ਦਰਦ, ਸਿਰ-ਦਰਦ, ਸ਼ੂਗਰ ਤੇ ਹੋਰ ਅਨੇਕਾਂ ਬਿਮਾਰੀਆਂ ਦਾ ਚੈੱਕਅਪ ਕੀਤਾ।

ਅਜੀਤ ਡੈਸਕ 07-09-2026
ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਗਾਬਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਿੰਡ ਝਿੰਗੜਾਂ ਵਿਖੇ ਇਸ ਲਾਇਨ ਸਾਲ ਦਾ ਪਹਿਲਾ ਮੈਡੀਕਲ ਜਾਂਚ ਕੈਂਪ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੁਕੰਦਪੁਰ ਦੇ ਸਹਿਯੋਗ ਨਾਲ ਲਗਾਇਆ। ਕੈਂਪ ਵਿਚ 750 ਤੋਂ ਵੱਧ ਮਰੀਜ਼ਾਂ ਨੂੰ ਅੱਖਾਂ, ਬੁਖਾਰ, ਖਾਂਸੀ, ਲੱਤਾਂ-ਬਾਹਾਂ ਵਿਚ ਦਰਦ, ਸਿਰ-ਦਰਦ, ਸ਼ੂਗਰ ਤੇ ਹੋਰ ਅਨੇਕਾਂ ਬਿਮਾਰੀਆਂ ਦਾ ਚੈੱਕਅਪ ਕੀਤਾ। ਇਸ ਮੌਕੇ ਸਮੂਹ ਮਰੀਜ਼ਾਂ ਨੂੰ ਡਾਕਟਰ ਸਾਹਿਬਾਨ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਨੂੰ ਸੰਬੋਧਨ ਹੁੰਦਿਆਂ ਡਾਕਟਰ ਪ੍ਰਸ਼ੋਤਮ ਲਾਲ ਨੇ ਕਲੱਬ ਮੈਂਬਰਾਂ ਦੀ ਇਸ ਸਮਾਜ ਸੇਵਾ ਦੇ ਕੰਮ ਵਿਚ ਸਹਿਯੋਗ ਲਈ ਬਹੁਤ ਤਾਰੀਫ਼ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਹਾਜ਼ਰ ਮੈਂਬਰਾਂ ਵਿਚ ਡਾਕਟਰ ਪ੍ਰਸ਼ੋਤਮ ਲਾਲ, ਡਾਕਟਰ ਰਾਮ ਜੀ ਲਾਲ, ਡਾਕਟਰ ਇੰਦਰਜੀਤ ਸਿੰਘ, ਡਾਕਟਰ ਰਾਜ ਕੁਮਾਰ, ਲਾਇਨ ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਚਾਰਟਰ ਪ੍ਰਧਾਨ, ਲਾਇਨ ਸਤਨਾਮ ਸਿੰਘ ਸਾਗਰ ਅਰੋੜਾ ਡਾਇਰੈਕਟਰ, ਲਾਇਨ ਰਾਮ ਜੀਤ ਸਿੰਘ ਮੈਂਬਰਸ਼ਿਪ ਚੇਅਰਪਰਸਨ, ਲਾਇਨ ਨਿਰੰਜਨ ਸਿੰਘ ਡਾਇਰੈਕਟਰ, ਪੰਡਿਤ ਛੱਜੂ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ਤੇ ਪ੍ਰਭਾਤ ਫੇਰੀਆਂ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਵਲੋਂ ਗਲੀਆਂ ਦੀ ਸਫਾਈ ਆਰੰਭ ਅਗਲੀ ਖ਼ਬਰ ਪਿੰਡ ਰੁੜਕੀ ਖੁਰਦ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਢਾਡੀ ਜਸਦੀਪ ਸਿੰਘ ਨਾਗਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।