06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਬਕਾ ਆਈ. ਜੀ. ਹਰਭਜਨ ਸਿੰਘ ਭਜੀ ਦੀ ਪਹਿਲੀ ਬਰਸੀ ਮੌਕੇ ਧਾਰਮਿਕ ਸਮਾਗਮ ਅੱਜ

ਕਟਾਰੀਆਂ, 5 ਸਤੰਬਰ (ਪ੍ਰੇਮੀ ਸੰਧਵਾਂ)-ਸਾਬਕਾ ਆਈ. ਜੀ.

ਸਵ: ਹਰਭਜਨ ਸਿੰਘ ਭਜੀ 06-09-2026
ਕਟਾਰੀਆਂ, 5 ਸਤੰਬਰ (ਪ੍ਰੇਮੀ ਸੰਧਵਾਂ)-ਸਾਬਕਾ ਆਈ. ਜੀ. ਤੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਹੇ ਹਰਭਜਨ ਸਿੰਘ ਭਜੀ ਪੁੱਤਰ ਸਵ: ਢਾਡੀ ਅਜੀਤ ਸਿੰਘ ਅਜੀਤ ਵਾਸੀ ਸੰਧਵਾਂ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਸੰਧਵਾਂ ਵਿਖੇ 6 ਸਤੰਬਰ ਨੂੰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਆਈ. ਜੀ. ਭਜੀ ਸੰਧਵਾਂ ਦੇ ਛੋਟੇ ਭਰਾ ਡਾ. ਖੜਕ ਸਿੰਘ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ਅਤੇ ਸਮਾਜ ਸੇਵਿਕਾ ਸੁਖਵਿੰਦਰ ਕੌਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਦਿਲਬਾਗ ਸਿੰਘ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਉਪਰੰਤ ਸੋਗਮਈ ਕੀਰਤਨ ਹੋਵੇਗਾ। ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਸਾਬਕਾ ਆਈ. ਜੀ. ਹਰਭਜਨ ਸਿੰਘ ਭਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਪਿਛਲੀ ਖ਼ਬਰ ਜਥੇਦਾਰ ਹੁਸੈਨਪੁਰ ਵਲੋਂ ਸਹਾਬਪੁਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਰੁਜ਼ਗਾਰ ਦੀ ਖ਼ਤਰ ਵਿਦੇਸ਼ ਗਏ ਸੁਖਵਿੰਦਰ ਉਰਫ ਕਾਕੂ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਨਾਲ ਮਾਹੌਲ ਹੋਇਆ ਗ਼ਮਗੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।