06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

20 ਤੋਂ 23 ਨੂੰ ਕਰਵਾਏ ਜਾ ਰਹੇ 19ਵੇਂ ਸੱਭਿਆਚਾਰਕ ਤੇ ਛਿੰਝ ਮੇਲੇ ਦਾ ਪੋਸਟਰ ਜਾਰੀ

ਔੜ/ ਝਿੰਗੜਾਂ, 5 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ (ਰਜਿ) ਵਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ 19ਵਾਂ ਸਾਲਾਨਾ ਛਿੰਝ ਮੇਲਾ 20 ਤੋਂ 23 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਛਿੰਝ ਕਮੇਟੀ ਦੇ ਅਹੁਦੇਦਾਰਾਂ ਵਲੋਂ ਪੋਸਟਰ ਜਾਰੀ ਕਰਦਿਆਂ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਨੇ ਦੱਸਿਆ ਕਿ 20 ਸਤੰਬਰ ਨੂੰ ਪਾਠ ਆਰੰਭ ਕੀਤੇ ਜਾਣਗੇ। 21 ਨੂੰ ਬਾਅਦ ਦੁਪਹਿਰ ਕੁੜੀਆਂ ਤੇ ਮੁੰਡਿਆਂ ਦੀਆਂ ਵੱਖ-ਵੱਖ ਕਬੱਡੀ ਟੀਮਾਂ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਕਰਵਾਏ ਜਾਣਗੇ।

ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਕਰਵਾਏ ਸਮਾਗਮ ਦੀ ਤਸਵੀਰ। 06-09-2026
ਔੜ/ ਝਿੰਗੜਾਂ, 5 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ (ਰਜਿ) ਵਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ 19ਵਾਂ ਸਾਲਾਨਾ ਛਿੰਝ ਮੇਲਾ 20 ਤੋਂ 23 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਛਿੰਝ ਕਮੇਟੀ ਦੇ ਅਹੁਦੇਦਾਰਾਂ ਵਲੋਂ ਪੋਸਟਰ ਜਾਰੀ ਕਰਦਿਆਂ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਨੇ ਦੱਸਿਆ ਕਿ 20 ਸਤੰਬਰ ਨੂੰ ਪਾਠ ਆਰੰਭ ਕੀਤੇ ਜਾਣਗੇ। 21 ਨੂੰ ਬਾਅਦ ਦੁਪਹਿਰ ਕੁੜੀਆਂ ਤੇ ਮੁੰਡਿਆਂ ਦੀਆਂ ਵੱਖ-ਵੱਖ ਕਬੱਡੀ ਟੀਮਾਂ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਕਰਵਾਏ ਜਾਣਗੇ। 22 ਸਤੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਨਾਮਵਰ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ। ਬਾਅਦ ਦੁਪਹਿਰ ਸੱਭਿਆਚਾਰਕ ਮੇਲੇ ’ਚ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਪ੍ਰਸਿੱਧ ਗਾਇਕ ਕਮਲ ਖ਼ਾਨ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 23 ਸਤੰਬਰ ਨੂੰ ਭਾਰੀ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਫੋਰਡ ਟਰੈਕਟਰ ਸਮਾਜ ਸੇਵੀ ਐਨ. ਆਰ. ਆਈ. ਬਹਾਦਰ ਸਿੰਘ ਗਰਚਾ ਜਰਮਨੀ ਵਲੋਂ ਤੇ ਦੂਜਾ ਵੱਡਾ ਇਨਾਮ ਬੁਲਟ ਮੋਟਰਸਾਈਕਲ ਸਵ: ਨਿਰਮਲ ਸਿੰਘ ਅਣਦੇਹ ਯੂ. ਐਸ. ਏ. ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ ਅਤੇ ਚਾਰ ਸਪਲੈਂਡਰ ਮੋਟਰਸਾਈਕਲ ਰਣਜੀਤ ਸਿੰਘ ਪੁਰੇਵਾਲ ਪੁੱਤਰ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਰੂਪ ਲਾਲ ਧੀਰ ਕੈਨੇਡਾ ਤੇ ਰੇਸ਼ਮ ਧੀਰ ਗਰੀਸ ਪੁੱਤਰ ਪਿਆਰਾ ਰਾਮ ਧੀਰ, ਜਗਦੀਪ ਸਿੰਘ ਕੈਨੇਡਾ ਪੁੱਤਰ ਬਲਿਹਾਰ ਸਿੰਘ ਹੰਸਰੋ, ਬਲਜਿੰਦਰ ਸਿੰਘ ਕੈਨੇਡਾ ਅਣਦੇਹ, ਪਰਮਨ ਸਿੰਘ ਅਣਦੇਹ ਕੈਨੇਡਾ ਵਲੋਂ ਦਿੱਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਐਨ. ਆਰ. ਆਈ. ਵੀਰਾਂ ਤੇ ਸੰਗਤਾਂ ਵਲੋਂ ਦਿੱਤੇ ਸੋਨੇ ਦੇ ਕੜੇ, ਮੂੰਦਰੀਆਂ, ਘੜੀਆਂ ਦੇ ਆਦਿ ਇਨਾਮਾਂ ’ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪ੍ਰਬੰਧਕ ਰੂਪ ਲਾਲ ਧੀਰ ਨੇ ਦੱਸਿਆ ਕਿ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨੂੰ ਨੰਬਰਦਾਰ ਰਾਜ ਕੁਮਾਰ ਦਦਰਾਲ ਯੌਰਪ ਤੇ ਜੋਗਾ ਸਿੰਘ ਧੀਰ ਨਿਭਾਉਣਗੇ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਡਾਕਟਰ ਨਛੱਤਰ ਪਾਲ ਹਲਕਾ ਵਿਧਾਇਕ ਹਲਕਾ ਨਵਾਂਸ਼ਹਿਰ ਸ਼ਾਮਿਲ ਹੋਣਗੇ ਤੇ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਸਰਪੰਚ ਬਹਾਦਰ ਸਿੰਘ ਥਿਆੜਾ, ਪ੍ਰਬੰਧਕ ਰੂਪ ਲਾਲ ਧੀਰ ਕੈਨੇਡਾ, ਬਲਕਾਰ ਸਿੰਘ ਅਣਦੇਹ, ਮੇਜਰ ਸਿੰਘ ਥਿਆੜਾ, ਸੁਖਬੀਰ ਸਿੰਘ ਥਿਆੜਾ, ਬਲਿਹਾਰ ਸਿੰਘ ਅਣਦੇਹ, ਡਾ. ਜੋਗਾ ਧੀਰ, ਮੇਜਰ ਰਾਮ ਧੀਰ, ਭੁਪਿੰਦਰ ਸਿੰਘ ਗਿੱਲ, ਗਿਆਨੀ ਜੋਗਿੰਦਰ ਸਿੰਘ ਭੂਪਾਲ, ਪੰਚ ਗੋਬਿੰਦ ਸਿੰਘ ਧੀਰ, ਬਲਵੀਰ ਸਿੰਘ ਦਦਰਾਲ, ਲਖਵਿੰਦਰ ਸਿੰਘ ਪੰਚ, ਮਾਸਟਰ ਸਤਨਾਮ ਧੀਰ, ਸਰੂਪ ਧੀਰ, ਅਜਮੇਰ ਸਿੰਘ ਅਣਦੇਹ, ਸੁੱਚਾ ਰਾਮ ਧੀਰ, ਗੁਰਪਾਲ ਧੀਰ, ਜਗੀਰੀ ਰਾਮ ਦਦਰਾਲ, ਵਿਜੇ ਕੁਮਾਰ, ਰਾਕੇਸ਼ ਕੁਮਾਰ ਦਦਰਾਲ, ਰਜਿੰਦਰ ਕੁਮਾਰ, ਗੁਰਨਾਮ ਚੰਦ, ਰੇਸ਼ਮ ਦਦਰਾਲ, ਹਰਪ੍ਰੀਤ ਸਿੰਘ ਅਣਦੇਹ, ਰੇਸ਼ਮ ਧੀਰ, ਜਸਵਿੰਦਰ ਸਿੰਘ ਜੇ. ਈ, ਜਸਬੀਰ ਸਿੰਘ ਮਾਹਲ, ਗੋਰਾ ਧੀਰ, ਅਮਨਦੀਪ ਦਦਰਾਲ, ਕਸ਼ਮੀਰ ਦਦਰਾਲ, ਅਵਤਾਰ ਸਿੰਘ ਦਿਓਲ, ਜਸਪਾਲ ਧੀਰ, ਸੋਹਣ ਸਿੰਘ ਗੋਗੀ ਪੁਰੇਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕ ਸਾਡਾ ਸਰਮਾਇਆ ਹਨ ਤੇ ਦੇਸ਼ ਦਾ ਭਵਿੱਖ ਇਨ੍ਹਾਂ ਦੇ ਹੱਥ ’ਚ ਸੁਰੱਖਿਅਤ-ਕੁਲਵਿੰਦਰ ਸਿੰਘ ਢਾਹਾਂ ਅਗਲੀ ਖ਼ਬਰ ਦੁਆਬਾ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਬੱਚਿਆਂ ਨੇ ਕੱਟਿਆ ਕੇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।