01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਮਰਦੀਪ ਸੈਕੰਡਰੀ ਸਕੂਲ ਵਿਖੇ ਮਨਾਇਆ ਰਾਸ਼ਟਰੀ ਖੇਡ ਦਿਵਸ

ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ’ਚ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ 100 ਮੀਟਰ ਰੇਸ, ਸਪੂਨ ਰੇਸ, ਸਿੰਗਲ ਲੈੱਗ ਰੇਸ ਆਦਿ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 31-08-2026
ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ’ਚ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ 100 ਮੀਟਰ ਰੇਸ, ਸਪੂਨ ਰੇਸ, ਸਿੰਗਲ ਲੈੱਗ ਰੇਸ ਆਦਿ ਮੁਕਾਬਲੇ ਕਰਵਾਏ ਗਏ। ਖੇਡਾਂ ਦੇ ਇੰਚਾਰਜ ਲੈਕਚਰਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ 100 ਮੀਟਰ ਕੁੜੀਆਂ ਦੀ ਰੇਸ ਵਿੱਚੋਂ ਅਮਨਦੀਪ ਨੇ ਪਹਿਲਾ, ਪੂਰਵੀ ਗੁਰੂ ਨੇ ਦੂਜਾ ਅਤੇ ਡੇਜ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੰਡਿਆਂ ਦੀ 100 ਮੀਟਰ ਰੇਸ ਵਿੱਚੋਂ ਹਿਮੰਤ ਨੇ ਪਹਿਲਾ, ਰਿਤੇਸ਼ ਨੇ ਦੂਜਾ ਤੇ ਸੁਮਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁੜੀਆਂ ਦੀ ਸਪੂਨ ਰੇਸ ਵਿੱਚੋਂ ਮਾਨਵੀ ਨੇ ਪਹਿਲਾ ਸੁਖਮਨੀ ਅਤੇ ਹਰਪ੍ਰੀਤ ਨੇ ਦੂਜਾ ਅਤੇ ਪ੍ਰਿਅੰਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੀ ਸਪੂਨ ਰੇਸ ਵਿੱਚੋ ਸਾਹਿਬਜੋਤ ਨੇ ਪਹਿਲਾ, ਭਵਨੇਸ਼ ਨੇ ਦੂਜਾ ਤੇ ਵਿਕਰਮਦੀਪ ਸਿੰਘ ਹੀਰ ਨੇ ਤੀਜਾ ਸਥਾਨ ਹਾਸਲ ਕੀਤਾ। ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਰਦਾਰ ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀ.ਟੀ.ਏ, ਕਾਲਜ ਪ੍ਰਿੰਸੀਪਲ ਪ੍ਰੋਫੈਸਰ ਮਨਜੀਤ ਸਿੰਘ, ਪ੍ਰੋਫੈਸਰ ਜਗਵਿੰਦਰ ਸਿੰਘ,ਲੈਕਚਰਾਰ ਅੰਜੂ ਮਹਿੰਮੀ ਅਤੇ ਸਟਾਫ ਸਕੂਲ ਹਾਜ਼ਰ ਸੀ।
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਬੀ.ਸੀ.ਏ. ਕੋਰਸ ਦੀ ਵਿਦਿਆਰਥਣ ਨੇ ਜ਼ਿਲ੍ਹੇ ’ਚੋਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਸੀ. ਪੀ. ਆਈ. ਐਲ.ਐਮ ਵਲੋਂ ਔੜ ਵਿਖੇ ਰੱਖੇ ਇਕੱਠ ਲਈ ਪਿੰਡਾਂ ’ਚ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।