01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਹੋਇਆ ਭਰਵਾਂ ਇਕੱਠ

ਜਾਡਲਾ, 31 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਜਾਡਲਾ ਸਥਿਤ ਠਾਕਰ ਦਵਾਰਾ ਮੰਦਿਰ ਵਿਖੇ ਪਿੰਡ ਦੇ ਪਤਵੰਤਿਆਂ, ਨਗਰ ਨਿਵਾਸੀਆਂ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਇੱਕ ਭਰਵਾਂ ਇੱਕਠ ਹੋਇਆ ਜਿਸ ਵਿੱਚ ਪਿੰਡ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਅਤੇ ਭਵਿੱਖ ਵਿੱਚ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਤਵੰਤਿਆਂ ‘ਚ ਕਾਮਰੇਡ ਬਲਬੀਰ ਸਿੰਘ ਜਾਡਲਾ, ਭਲਵਾਨ ਭੁਪਿੰਦਰ ਪਾਲ ਸਿੰਘ, ਰਜਿੰਦਰ ਸਿੰਘ ਰਠੌਰ ਸਾਬਕਾ ਸਰਪੰਚ, ਸੁਭਾਸ਼ ਪੌੜਵਾਲ ਸਰਪੰਚ ਮੀਰਪੁਰ ਜੱਟਾਂ, ਸੁਰੇਸ਼ ਰਾਣਾ, ਸਤੀਸ਼ ਕੁਮਾਰ ਰਾਣਾ ਆਦਿ ਨੇ ਕਿਹਾ ਕਿ ਪਿੰਡ ਜਾਡਲਾ ਦੇ ਪ੍ਰਬੰਧਕਾਂ ਵਲੋਂ ਬੀਤੇ ਦਿਨੀਂ ਨਗਰ ਨਿਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਬਾਇਓ ਗੈਸ ਪਲਾਂਟ ਲਈ 12 ਕਿੱਲੇ, 1 ਕਨਾਲ, 10 ਮਰਲੇ ਜ਼ਮੀਨ ਬਿਨਾਂ ਸਹਿਮਤੀ ਦੇ 33 ਸਾਲ ਵਾਸਤੇ ਪੇਡਾ ਅਤੇ ਗੇਲ ਕੰਪਨੀ ਨੂੰ ਠੇਕੇ ‘ਤੇ ਦਿੱਤੀ ਗਈ ਹੈ।

ਅਜੀਤ ਡੈਸਕ 01-09-2026
ਜਾਡਲਾ, 31 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਜਾਡਲਾ ਸਥਿਤ ਠਾਕਰ ਦਵਾਰਾ ਮੰਦਿਰ ਵਿਖੇ ਪਿੰਡ ਦੇ ਪਤਵੰਤਿਆਂ, ਨਗਰ ਨਿਵਾਸੀਆਂ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਇੱਕ ਭਰਵਾਂ ਇੱਕਠ ਹੋਇਆ ਜਿਸ ਵਿੱਚ ਪਿੰਡ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਅਤੇ ਭਵਿੱਖ ਵਿੱਚ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਤਵੰਤਿਆਂ ‘ਚ ਕਾਮਰੇਡ ਬਲਬੀਰ ਸਿੰਘ ਜਾਡਲਾ, ਭਲਵਾਨ ਭੁਪਿੰਦਰ ਪਾਲ ਸਿੰਘ, ਰਜਿੰਦਰ ਸਿੰਘ ਰਠੌਰ ਸਾਬਕਾ ਸਰਪੰਚ, ਸੁਭਾਸ਼ ਪੌੜਵਾਲ ਸਰਪੰਚ ਮੀਰਪੁਰ ਜੱਟਾਂ, ਸੁਰੇਸ਼ ਰਾਣਾ, ਸਤੀਸ਼ ਕੁਮਾਰ ਰਾਣਾ ਆਦਿ ਨੇ ਕਿਹਾ ਕਿ ਪਿੰਡ ਜਾਡਲਾ ਦੇ ਪ੍ਰਬੰਧਕਾਂ ਵਲੋਂ ਬੀਤੇ ਦਿਨੀਂ ਨਗਰ ਨਿਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਬਾਇਓ ਗੈਸ ਪਲਾਂਟ ਲਈ 12 ਕਿੱਲੇ, 1 ਕਨਾਲ, 10 ਮਰਲੇ ਜ਼ਮੀਨ ਬਿਨਾਂ ਸਹਿਮਤੀ ਦੇ 33 ਸਾਲ ਵਾਸਤੇ ਪੇਡਾ ਅਤੇ ਗੇਲ ਕੰਪਨੀ ਨੂੰ ਠੇਕੇ ‘ਤੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਇਓ ਗੈਸ ਪਲਾਂਟ ਪਿੰਡ ਵਾਸੀਆਂ ਤੇ ਨਾਲ ਲਗਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਵੀ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਦੇ ਕੋਲ ਦਾਣਾ ਮੰਡੀ, ਕਮਿਊਨਿਟੀ ਹਾਲ, ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਪਾਰਵਤੀ ਮੰਦਿਰ, ਪੀਰਾਂ ਦਾ ਅਸਥਾਨ, ਰਣਜੀਤ ਨਗਰ ਕਾਲੋਨੀ ਅਤੇ ਮਾਰਕੀਟ ਲੱਗਦੇ ਹਨ। ਉਨ੍ਹਾਂ ਕਿਹਾ ਕਿ ਉਕਤ ਪ੍ਰਾਜੈਕਟ ਲੱਗਣ ਨਾਲ ਪਿੰਡ ਜਾਡਲਾ ਨੂੰ ਕਾਫੀ ਨੁਕਸਾਨ ਹੋਵੇਗਾ। ਇਸ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ, ਵੇਸਟੇਜ਼ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਮੂਹ ਪਿੰਡ ਵਾਸੀ ਇਸਦਾ ਵਿਰੋਧ ਕਰਦੇ ਹਨ ਤੇ ਇਸ ਪ੍ਰੋਜੈਕਟ ਨੂੰ ਬੰਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਰਾਣਾ ਬਲਜੀਤ ਸਿੰਘ, ਰਣਵੀਰ ਸਿੰਘ ਸਾਬਕਾ ਪੰਚ, ਸੁਰੇਸ਼ ਕੁਮਾਰ, ਕੁਸ਼ਲ ਸਿੰਘ ਰਾਣਾ, ਸੁਖਵਿੰਦਰ ਸਿੰਘ, ਰਾਣਾ ਨਰਜੀਵਨ ਸਿੰਘ, ਰਾਣਾ ਭੰਵਰ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਬਖਸ਼ ਸਿੰਘ, ਜਗਤਾਰ ਸਿੰਘ, ਤਾਰਾ ਚੰਦ, ਰਾਮ ਮੂਰਤ, ਜੁਝਾਰ ਸਿੰਘ, ਸ਼ਮਸ਼ੇਰ ਸਿੰਘ, ਰੂਪ ਲਾਲ, ਭਜਨ ਲਾਲ, ਗੁਰਮੇਲ ਰਾਮ, ਸੁਰਜੀਤ ਰਾਮ, ਬਲਵਿੰਦਰ ਕੁਮਾਰ, ਮਮਤਾ, ਬਿਮਲਾ ਦੇਵੀ, ਪ੍ਰਕਾਸੋ, ਗੀਤਾ ਰਾਣੀ, ਮਨਜੀਤ ਕੌਰ, ਗੁਰਪਾਲ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਦੀ 73ਵੀਂ ਬਰਸੀ ਮਨਾਈ ਅਗਲੀ ਖ਼ਬਰ ਗੈਸ ਏਜੰਸੀ ਵਿੱਚੋਂ ਲੁੱਟ-ਖੋਹ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।