28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਕਸਬਾ ਮਜਾਰੀ ਵਿਖੇ ਰਾਜ ਮਾਰਗ ਕਿਨਾਰੇ ਲੱਗੇ ਗੰਦਗੀ ਦੇ ਵੱਡੇ ਢੇਰ ਤੋਂ ਰਾਹਗੀਰ ਤੇ ਦੁਕਾਨਦਾਰ ਔਖੇ

ਮਜਾਰੀ/ਸਾਹਿਬਾ, 27 ਅਗਸਤ (ਨਿਰਮਲਜੀਤ ਸਿੰਘ ਚਾਹਲ)- ਕਸਬਾ ਮਜਾਰੀ ਵਿਖੇ ਰਾਜ ਮਾਰਗ ਦੇ ਕਿਨਾਰੇ ਪੰਚਾਇਤ ਦੀ ਕਮਰਸ਼ੀਅਲ ਥਾਂ ‘ਤੇ ਦਿਨੋ-ਦਿਨ ਵੱਡਾ ਹੁੰਦਾਂ ਜਾ ਰਿਹਾ ਲੱਗਿਆ ਕੂੜੇ ਦਾ ਢੇਰ ਜਿਥੇ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਉੱਥੇ ਸਵੱਛ ਭਾਰਤ ਮੁੰਹਿਮ ਦੀ ਵੀ ਫੂਕ ਨਿਕਲਦੀ ਨਜਰ ਆ ਰਹੀ ਹੈ।

ਅਜੀਤ ਡੈਸਕ 28-08-2026
ਮਜਾਰੀ/ਸਾਹਿਬਾ, 27 ਅਗਸਤ (ਨਿਰਮਲਜੀਤ ਸਿੰਘ ਚਾਹਲ)- ਕਸਬਾ ਮਜਾਰੀ ਵਿਖੇ ਰਾਜ ਮਾਰਗ ਦੇ ਕਿਨਾਰੇ ਪੰਚਾਇਤ ਦੀ ਕਮਰਸ਼ੀਅਲ ਥਾਂ ‘ਤੇ ਦਿਨੋ-ਦਿਨ ਵੱਡਾ ਹੁੰਦਾਂ ਜਾ ਰਿਹਾ ਲੱਗਿਆ ਕੂੜੇ ਦਾ ਢੇਰ ਜਿਥੇ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਉੱਥੇ ਸਵੱਛ ਭਾਰਤ ਮੁੰਹਿਮ ਦੀ ਵੀ ਫੂਕ ਨਿਕਲਦੀ ਨਜਰ ਆ ਰਹੀ ਹੈ। ਗੰਦਗੀ ਦੇ ਢੇਰ ਤੋਂ ਉੱਠਦੀ ਬਦਬੂ ਅਤੇ ਮੱਖੀਆਂ-ਮੱਛਰਾਂ ਦੀ ਭਰਮਾਰ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਕੂੜੇ ਨਾਲ ਨੇੜੇ ਲੱਗੇ ਦਰੱਖਤ ਵੀ ਸੁੱਕ ਗਏ ਹਨ। ਇਸ ਢੇਰ ‘ਤੇ ਸਾਰੀ ਮਾਰਕੀਟ ਦੇ ਲਿਫਾਫੇ ਤੇ ਬਹੁਤ ਸਾਰੇ ਘਰਾਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਢੇਰ ‘ਤੇ ਆਉਂਦੇ ਜਾਂਦੇ ਰਾਹਗੀਰਾਂ ਵਲੋਂ ਵੀ ਕੂੜੇ ਤੇ ਗੰਦਗੀ ਦੇ ਭਰੇ ਥੈਲੇ ਲਿਆ ਕੇ ਸੁੱਟੇ ਜਾ ਰਹੇ ਹਨ। ਢੇਰ ਦੀ ਗੰਦਗੀ ਜਿਥੇ ਵਾਤਾਵਰਣ ਨੂੰ ਦੂਸ਼ਿਤ ਕਰਦੀ ਹੈ, ਉਥੇ ਦੁਕਾਨਦਾਰਾਂ, ਰਾਹਗੀਰਾਂ ਤੇ ਆਮ ਲੋਕ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਜਿਸ ਦਾ ਪੱਕਾ ਹੱਲ ਕੱਢਣ ਵਿਚ ਬਲਾਕ ਸੜੋਆ ਦਾ ਪੰਚਾਇਤ ਵਿਭਾਗ ਤੇ ਪਿੰਡ ਦੀ ਪੰਚਾਇਤ ਵਲੋਂ ਉੱਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ। ਪੰਚਾਇਤ ਦੀ ਇਸ ਥਾਂ ‘ਤੇ ਪਹਿਲਾਂ ਸ਼ਰਾਬ ਦਾ ਠੇਕਾ ਤੇ ਕੁੱਝ ਦੁਕਾਨਾਂ ਕਿਰਾਏ ‘ਤੇ ਪੰਚਾਇਤ ਵਲੋਂ ਦਿੱਤੀਆਂ ਹੁੰਦੀਆਂ ਸਨ। ਜੋ ਪੰਚਾਇਤ ਲਈ ਇੱਕ ਆਮਦਨ ਦਾ ਸਾਧਨ ਸਨ। ਨੇੜੇ ਹੀ ਇੱਕ ਪੁਲਿਸ ਚੈੱਕ ਪੋਸਟ ਬਣੀ ਹੋਈ ਹੈ, ਜਿਥੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਜਾਂਦੀ ਸੀ ਪਰ ਹੁਣ ਇਹ ਸਾਰੀ ਥਾਂ ਕੂੜੇ ਤੇ ਗੰਦਗੀ ਦੀ ਲਪੇਟ ਵਿਚ ਆ ਗਈ ਹੈ। ਜਦੋਂ ਤੇਜ ਹਵਾ ਚੱਲਦੀ ਹੈ ਤਾਂ ਇਸ ਢੇਰ ‘ਤੇ ਪਏ ਲਿਫਾਫੇ ਉੱਡ ਕੇ ਸੜਕ ਅਤੇ ਨੇੜੇ ਘਰਾਂ ਤੱਕ ਪਹੁੰਚ ਜਾਂਦੇ ਹਨ। ਕਈ ਵਾਰ ਲੋਕਾਂ ਵਲੋਂ ਕੂੜੇ ਦੇ ਢੇਰ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ। ਜੋ ਕਈ ਦਿਨ ਧੁਖਦੀ ਰਹਿੰਦੀ ਤੇ ਵਾਤਾਵਰਣ ਵਿੱਚ ਜ਼ਹਿਰ ਘੋਲਣ ਦਾ ਕੰਮ ਕਰਦੀ ਹੈ। ਪੰਚਾਇਤ ਵਿਭਾਗ ਵਲੋਂ ਇਥੇ ਨੇੜੇ ਹੀ ਸੋਲਿਡ ਵੇਸਟ ਪਲਾਂਟ ਵੀ ਬਣਾਏ ਹੋਏ ਹਨ। ਪਰ ਮਹਿਕਮੇ ਵਲੋਂ ਲੋਕਾਂ ਨੂੰ ਇਨਾਂ ਦੀ ਵਰਤੋਂ ਵਾਸਤੇ ਜਾਗਰੂਕ ਨਹੀ ਕੀਤਾ ਗਿਆ। ਇਸ ਬਾਰੇ ਜਸਵੀਰ ਸਿੰਘ ਗਿੱਲ, ਹਰਦੀਪ ਸਿੰਘ, ਸਤਨਾਮ ਸਿੰਘ, ਪ੍ਰੇਮ ਸਿੰਘ, ਭਿੰਦਾ ਤੇ ਅਸ਼ੋਕ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਗੰਭੀਰ ਬਿਮਾਰੀ ਫੈਲਣ ਤੋਂ ਪਹਿਲਾਂ ਇਸ ਗੰਦਗੀ ਦੇ ਢੇਰ ਨੂੰ ਇਥੋਂ ਹਟਾਇਆ ਜਾਵੇ।
ਪਿਛਲੀ ਖ਼ਬਰ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹੱਕ ਤੇ ਸਹੂਲਤਾਂ ਦਿੱਤੀਆਂ, ਵਿਰੋਧੀ ਸਿਰਫ਼ ਭਰਮ ਫੈਲਾਉਂਦੇ ਰਹੇ- ਜਸਵੰਤ ਸਿੰਘ ਵਰਿਆਮ ਅਗਲੀ ਖ਼ਬਰ ਮਹਾਂ ਬੰਦ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਹ ਭਰਪੂਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।