ਨਵੇਂ ਆਂਗਨਵਾੜੀ ਹੈਲਪਰਾਂ ਨੇ ਆਪਣੀਆਂ ਡਿਊਟੀਆਂ ਸੰਭਾਲੀਆਂ
ਸੜੋਆ, 25 ਅਗਸਤ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵੱਲੋ ਨਵੇਂ ਭਰਤੀ ਕੀਤੀਆਂ ਆਂਗਨਵਾੜੀ ਹੈਲਪਰਾਂ ਨੇ ਆਪਣੇ-ਆਪਣੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਪਿੰਡ ਸਹੂੰਗੜਾ ਦੇ ਦੋ ਆਂਗਨਵਾੜੀ ਸੈਂਟਰਾਂ ਵਿੱਚ ਕਾਫੀ ਲੰਮੇ ਸਮੇਂ ਤੋਂ ਹੈਲਪਰਾਂ ਦੀਆਂ ਅਸਾਮੀਆਂ ਖਾਲੀ ਸਨ, ਜਿਨ੍ਹਾਂ ਨੂੰ ਇਸਤਰੀ ਅਤੇ ਸਮਾਜ ਭਲਾਈ ਵਿਭਾਗ ਵੱਲੋਂ ਨਵੀਆਂ ਹੈਲਪਰਾ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ।
ਅਜੀਤ ਡੈਸਕ
26-08-2026