26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਿਜਲੀ ਦੇ ਟ੍ਰਾਂਸਫਾਰਮਰ ’ਤੇ ਲੋਡ ਜਿਆਦਾ ਹੋਣ ਕਰਕੇ ਬਦਲਣ ਦੀ ਕੀਤੀ ਮੰਗ

ਸੜੋਆ, 25 ਅਗਸਤ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਮਾੜਾ ਹਾਲ ਹੋਇਆ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਕਈ ਦਿਨਾਂ ਤੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਤਾਰਾ ਵਿੱਚੋਂ ਰਾਤ ਨੂੰ ਚੰਗਿਆੜੇ ਨਿਕਲਦੇ ਹਨ ਅਤੇ ਬਿਜਲੀ ਸਾਰੀ ਰਾਤ ਨਹੀਂ ਆਉਂਦੀ ਹੈ।

ਅਜੀਤ ਡੈਸਕ 26-08-2026
ਸੜੋਆ, 25 ਅਗਸਤ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਮਾੜਾ ਹਾਲ ਹੋਇਆ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਕਈ ਦਿਨਾਂ ਤੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਤਾਰਾ ਵਿੱਚੋਂ ਰਾਤ ਨੂੰ ਚੰਗਿਆੜੇ ਨਿਕਲਦੇ ਹਨ ਅਤੇ ਬਿਜਲੀ ਸਾਰੀ ਰਾਤ ਨਹੀਂ ਆਉਂਦੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਬਲਾਚੌਰ ਡਿਵੀਜ਼ਨ ਦੇ ਐਸ.ਡੀ.ਓ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਹਾਲੇ ਤੱਕ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਹੈ ਕਿ ਅਸੀਂ ਕਈ ਵਾਰ ਟ੍ਰਾਂਸਫਾਰਮਰ ਬਦਲਣ ਲਈ ਕਹਿ ਚੁੱਕੇ ਹਾਂ ਮਹਿਕਮੇ ਵੱਲੋਂ ਇਹੋ ਹੀ ਜਵਾਬ ਮਿਲਿਆ ਹੈ ਕਿ ਇਸ ਸਬੰਧੀ ਸਾਡੇ ਹੱਥ ਖੜੇ ਹਨ ਅਤੇ ਤੁਸੀਂ ਟਰਾਂਸਫਾਰਮਰ ਬਦਲਣ ਲਈ ਐਕਸੀਅਨ ਨਾਲ ਗੱਲਬਾਤ ਕਰ ਸਕਦੇ ਹੋ। ਉਧਰ ਪਿੰਡ ਦੇ ਕੁੱਝ ਸਤਾਏ ਹੋਏ ਲੋਕਾਂ ਨੇ ਵੀ ਗੱਲਬਾਤ ਕਰਦੇ ਦੱਸਿਆ ਹੈ ਕਿ ਜਦੋਂ ਪਿੰਡ ਬਿਜਲੀ ਦੀ ਸਪਲਾਈ ਠੱਪ ਹੋ ਜਾਂਦੀ ਹੈ ਤਾਂ ਉਸ ਨਾਲ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ। ਸਰਪੰਚ ਕੁਲਵਿੰਦਰ ਕੌਰ ਨੇ ਐਕਸੀਅਨ ਤੋਂ ਮੰਗ ਕੀਤੀ ਹੈ ਕਿ ਇਸ ਟਰਾਂਸਫਾਰਮਰ ‘ਤੇ ਲੋਡ ਜਿਆਦਾ ਹੋਣ ਕਰਕੇ ਬਿਜਲੀ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ ਅਤੇ ਇਸ ਨੂੰ ਬਦਲਿਆ ਜਾਵੇ। ਐਸ.ਡੀ.ਓ ਬਲਾਚੌਰ ਦਿਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮਹਿਕਮੇ ਵੱਲੋਂ ਜੋ ਵੀ ਸਾਨੂੰ ਸਿਬਲ ਦਿੱਤੇ ਗਏ ਹਨ ਅਸੀਂ ਰੂਲ ਦੇ ਮੁਤਾਬਕ ਹੀ ਉਸ ਨੂੰ ਬਦਲ ਕੇ ਬਿਜਲੀ ਦੀ ਸਪਲਾਈ ਠੀਕ ਕਰਕੇ ਚਾਲੂ ਕਰ ਦਿਆਂਗੇ।
ਪਿਛਲੀ ਖ਼ਬਰ ਨਵੇਂ ਆਂਗਨਵਾੜੀ ਹੈਲਪਰਾਂ ਨੇ ਆਪਣੀਆਂ ਡਿਊਟੀਆਂ ਸੰਭਾਲੀਆਂ ਅਗਲੀ ਖ਼ਬਰ ਸਾਵਣ ਅਲਵਿਦਾ ਸਮੇਂ ਕਰਵਾਇਆ ਗਿਆ ਰੁਦ੍ਰ ਅਭਿਸ਼ੇਕ ਅਤੇ ਕੰਜਕ ਪੂਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।