14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਆਜ਼ਾਦ ਕਲੱਬ ਬਾਗੋਵਾਲ ਵੱਲੋਂ 16 ਅਗਸਤ ਨੂੰ ਕਰਵਾਈ ਜਾਵੇਗੀ ਅਥਲੈਟਿਕ ਮੀਟ

ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਨੌਜਵਾਨੀ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਬਾਗੋਵਾਲ’ ਵੱਲੋਂ ‘ਅਥਲੈਟਿਕ ਮੀਟ-2026’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਖੇਡ ਸਮਾਗਮ 16 ਅਗਸਤ 2026 ਦਿਨ ਐਤਵਾਰ ਨੂੰ ਸਵੇਰੇ 5 ਵਜੇ ਡੀ.

ਚੌਧਰੀ ਰਵੀ ਇੰਦਰ ਸਿੰਘ ਬਾਗੋਵਾਲ ਅਤੇ ਠੇਕੇਦਾਰ ਪਰਮਵੀਰ ਬਾਗੋਵਾਲ। 14-08-2026
ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਨੌਜਵਾਨੀ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਬਾਗੋਵਾਲ’ ਵੱਲੋਂ ‘ਅਥਲੈਟਿਕ ਮੀਟ-2026’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਖੇਡ ਸਮਾਗਮ 16 ਅਗਸਤ 2026 ਦਿਨ ਐਤਵਾਰ ਨੂੰ ਸਵੇਰੇ 5 ਵਜੇ ਡੀ.ਏ.ਵੀ ਸਕੂਲ ਕਾਠਗੜ੍ਹ ਵਿਖੇ ਸ਼ੁਰੂ ਹੋਵੇਗਾ। ਇਸ ਖੇਡ ਮੀਟ ਵਿੱਚ ਸਿਰਫ਼ ਤਹਿਸੀਲ ਬਲਾਚੌਰ ਦੇ ਖਿਡਾਰੀ ਹੀ ਭਾਗ ਲੈ ਸਕਣਗੇ। ਖੇਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਪ੍ਰਬੰਧਕਾਂ ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਅਤੇ ਠੇਕੇਦਾਰ ਪਰਮਵੀਰ ਬਾਗੋਵਾਲ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਉਮਰ ਵਰਗ ਅਨੁਸਾਰ ਵੱਖ-ਵੱਖ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿੱਚ 100 ਮੀਟਰ ਦੌੜ 11 ਸਾਲ ਤੋਂ ਘੱਟ ਉਮਰ ਲੜਕੇ ਅਤੇ ਲੜਕੀਆਂ, 200 ਮੀਟਰ ਦੌੜ 14 ਸਾਲ ਤੋਂ ਘੱਟ ਉਮਰ ਲੜਕੇ ਅਤੇ ਲੜਕੀਆਂ, 400 ਮੀਟਰ ਦੌੜ 17 ਸਾਲ ਤੋਂ ਘੱਟ ਉਮਰ ਲੜਕੇ ਅਤੇ ਲੜਕੀਆਂ, 800 ਮੀਟਰ ਦੌੜ ਲੜਕੀਆਂ ਲਈ ਅਤੇ 1600 ਮੀਟਰ ਦੌੜ ਲੜਕਿਆਂ ਲਈ ਸ਼ਾਮਲ ਹਨ। ਇਸ ਤੋਂ ਇਲਾਵਾ ਸਭ ਲਈ ਖੁੱਲ੍ਹੇ ਮੁਕਾਬਲੇ ਬਿਨਾਂ ਕਿਸੇ ਉਮਰ ਸੀਮਾ ਦੇ ਵੀ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਲੰਮੀ ਛਾਲ, ਉੱਚੀ ਛਾਲ ਅਤੇ ਰੱਸਾਕਸ਼ੀ ਦੇ ਫਸਵੇਂ ਮੁਕਾਬਲੇ ਸ਼ਾਮਲ ਹੋਣਗੇ। ਬਜ਼ੁਰਗ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ 50 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ ਲਈ ਉਚੇਚੇ ਤੌਰ ‘ਤੇ 200 ਮੀਟਰ ਦੌੜ ਦਾ ਮੁਕਾਬਲਾ ਵੀ ਰੱਖਿਆ ਗਿਆ ਹੈ। ਪ੍ਰਬੰਧਕਾਂ ਨੇ ‘ਮਿਹਨਤ, ਅਨੁਸ਼ਾਸਨ ਤੇ ਜਿੱਤ’ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਹੀ ਮਜ਼ਬੂਤ ਸਰੀਰ, ਚੰਗਾ ਇਨਸਾਨ ਅਤੇ ਉੱਜਵਲ ਭਵਿੱਖ ਬਣਦਾ ਹੈ।
ਪਿਛਲੀ ਖ਼ਬਰ ਨਵਰੂਪ ਸਿੰਘ ਬੈਂਸ ਜਾਡਲੀ ਨੇ ਨੀਲੇ ਕਾਰਡ ਵੰਡੇ ਅਗਲੀ ਖ਼ਬਰ ਵਿਦੇਸ਼ੋਂ ਨੌਜਵਾਨ ਦੀ ਲਾਸ਼ ਘਰ ਪਹੁੰਚਣ ’ਤੇ ਪਿੰਡ ਦਾ ਮਾਹੌਲ ਹੋਇਆ ਗਮਗੀਨ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।